ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਵਸਨੀਕਾਂ ਨੂੰ ਤੇ ਆਸਟ੍ਰੇਲੀਆ ਵਸਨੀਕਾਂ ਨੂੰ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਇਹ ਆਸਾਂ ਬੱਝੀਆਂ ਸਨ ਕਿ ਜਲਦ ਹੀ ਦੋਨਾਂ ਦੇਸ਼ਾਂ ਦੇ ਦੁਆਰ ਇੱਕ-ਦੂਜੇ ਦੇ ਨਾਗਰਿਕਾਂ ਲਈ ਖੋਲੇ ਜਾ ਸਕਦੇ ਹਨ, ਪਰ ਹੁਣ ਇਹ 2021 ਤੱਕ ਸੰਭਵ ਨਹੀਂ ਰਿਹਾ , ਕਿਉਂਕਿ ਆਸਟ੍ਰੇਲੀਆ ਟੂਰਿਜਮ ਮਨਿਸਟਰ ਸਾਈਮਨ ਬਰਮਿੰਘਮ ਨੇ ਸਾਫ ਕਹਿ ਦਿੱਤਾ ਹੈ ਕਿ ਆਸਟ੍ਰੇਲੀਆ ਵਾਸੀ ਬਾਹਰ ਨਹੀਂ ਬਲਕਿ ਆਸਟ੍ਰੇਲੀਆ ਵਿੱਚ ਹੀ ਘੁੰਮਣ ਦੀਆਂ ਯੋਜਨਾਵਾਂ ਬਨਾਉਣ ਤੇ ਉਨ੍ਹਾਂ ਨੇ 2021 ਤੱਕ ਆਸਟ੍ਰੇਲੀਆਈ ਨਾਗਰਿਕਾਂ ਦੇ ਬਾਹਰੀ ਮੁਲਕਾਂ ਵਿੱਚ ਘੁੰਮਣ ਜਾਣ 'ਤੇ ਲਗਭਗ ਰੋਕ ਲਗਾਉਣ ਦਾ ਫੈਸਲਾ ਲੈ ਹੀ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ ਕਾਰੋਬਾਰੀਆਂ ਨੂੰ ਅਤੇ ਅਗਜੰਪਸ਼ਨ ਹਾਸਿਲ ਲੋਕਾਂ ਨੂੰ ਹੀ ਵੀਜਾ ਮਿਲੇਗਾ।
ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਮੁੱਦੇ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਵੀ ਵੀਜਾ ਖੋਲਿਆ ਜਾ ਸਕਦਾ ਹੈ, ਕਿਉਂਕਿ ਅਜਿਹੇ ਵੀਜੇ ਵਾਲਿਆ ਨੇ ਜਿਆਦਾ ਸਮਾਂ ਆਸਟ੍ਰੇਲੀਆ ਵਿੱਚ ਰੁੱਕਣਾ ਹੁੰਦਾ ਹੈ।