ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੀ ਵਿਸ਼ੇਸ਼ ਉਡਾਣ ਰਾਂਹੀ 5 ਜੂਨ ਨੂੰ ਦਿੱਲੀ ਤੋਂ ਆਕਲੈਂਡ ਪੁੱਜੇ ਯਾਤਰੀਆਂ ਵਿੱਚੋਂ ਇੱਕ ਜੋੜੇ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਜੋੜੇ ਦੇ ਨਾਲ ਇੱਕ ਛੋਟਾ ਬੱਚਾ ਵੀ ਹੈ, ਜਿਸਦਾ ਟੈਸਟ ਕੀਤੇ ਜਾਣਾ ਬਾਕੀ ਹੈ।
ਨਿਊਜੀਲੈਂਡ ਵਾਪਸੀ ਤੇ ਉਨ੍ਹਾਂ ਨੂੰ ਕੀਵੀ ਹੋਮਜ ਦੀ ਮੈਨੇਜਡ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ ਤੇ 12ਵੇਂ ਦਿਨ ਤੱਕ ਦੋਨਾਂ ਚੋਂ ਕਿਸੇ ਦੇ ਵੀ ਕੋਰੋਨਾ ਲੱਛਣ ਨਹੀਂ ਦਿਖੇ ਸਨ।