ਆਕਲੈਂਡ (ਹਰਪ੍ਰੀਤ ਸਿੰਘ) - ਜੁਲਾਈ ਵਿੱਚ ਸਕੂਲਾਂ ਵਿੱਚ ਹੋਣ ਵਾਲੀਆਂ ਛੁੱਟੀਆਂ ਕਰਕੇ ਏਅਰ ਨਿਊਜੀਲੈਂਡ ਨੇ ਆਪਣੀਆਂ 268 ਘਰੈਲੂ ਉਡਾਣਾ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਉਡਾਣਾ, ਬਲੈਨਹੇਮ, ਡੁਨੇਡਿਨ, ਗਿਸਬੋਰਨ, ਹੈਮਿਲਟਨ, ਇਨਵਰਕਾਰਗਿਲ, ਨੈਪੀਅਰ, ਨਿਊ ਪਲਾਈਮਾਊਥ, ਨੈਲਸਨ, ਪਾਲਮਰਟਸਨ ਨਾਰਥ, ਰੋਟੋਰੂਆ, ਟਿਮਰੂ, ਟੌਰੰਗਾ ਤੇ ਫੈਂਗਰਾਏ ਲਈ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਸ਼ਹਿਰਾਂ ਲਈ ਏਅਰ ਨਿਊਜੀਲੈਂਡ ਰਾਂਹੀ 6 ਜੁਲਾਈ ਤੋਂ ਉਡਾਣ ਭਰੀ ਜਾ ਸਕੇਗੀ। ਦੱਸਦੀਏ ਕਿ ਜੈੱਟ ਸਟਾਰ ਵਲੋਂ ਵੀ 1 ਜੁਲਾਈ ਤੋਂ ਘਰੈਲੂ ਉਡਾਣਾ ਵਧਾਉਣ ਦੀ ਗੱਲ ਆਖੀ ਗਈ ਹੈ ਤੇ ਇਸਦੇ ਨਾਲ ਹੀ ਜੈੱਟਸਟਾਰ ਸਿਰਫ $21 ਤੋਂ ਇੱਕ ਪਾਸੇ ਦੀਆਂ ਟਿਕਟਾਂ ਦੀ ਆਫਰ ਵੀ ਦੇ ਰਹੀ ਹੈ।