ਆਕਲੈਂਡ (ਹਰਪ੍ਰੀਤ ਸਿੰਘ) - ਡੈਅਰੀ ਐਨ ਜੈਡ ਦੇ ਮੁੱਖ ਪ੍ਰਬੰਧਕ ਡਾਕਟਰ ਟਿੱਮ ਮੈਕਲ ਦਾ ਕਹਿਣਾ ਹੈ ਕਿ ਨਿਊਜੀਲੈਂਡ ਦੀ ਡੈਅਰੀ ਇੰਡਸਟਰੀ ਹਰ ਵਰ੍ਹੇ ਲਗਭਗ 5000 ਕਰਮਚਾਰੀਆਂ ਦੀ ਭਰਤੀ ਕਰਦੀ ਹੈ, ਪਰ ਇਸ ਵਰ੍ਹੇ ਕੋਰੋਨਾ ਮਹਾਂਮਾਰੀ ਦੀ ਬਿਮਾਰੀ ਕਰਕੇ ਬੰਦ ਪਏ ਬਾਰਡਰ ਇੰਡਸਟਰੀ ਲਈ ਵੱਡੀ ਮੁਸੀਬਤ ਸਾਬਿਤ ਹੋ ਰਹੇ ਹਨ, ਕਿਉਂਕਿ ਬਾਰਡਰ ਬੰਦ ਹੋਣ ਕਾਰਨ ਪ੍ਰਵਾਸੀ ਆ ਨਹੀਂ ਰਹੇ ਤੇ ਨਤੀਜੇ ਵਜੋਂ ਜਿੱਥੇ ਜਿਆਦਾਤਰ ਕਾਰੋਬਾਰ ਮੰਦੀ ਦਾ ਸਾਹਮਣਾ ਕਰ ਰਹੇ ਹਨ ਅਤੇ ਕਰਮਚਾਰੀਆਂ ਨੂੰ ਕੱਢ ਰਹੇ ਹਨ, ਉੱਥੇ ਹੀ ਡੈਅਰੀ ਇੰਡਸਟਰੀ ਨੂੰ ਇਸ ਵੇਲੇ ਹਜਾਰਾਂ ਕਰਮਚਾਰੀਆਂ ਦੀ ਲੋੜ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉਹ ਲੋਕਲ ਕਾਮਿਆਂ ਦੀ ਭਰਤੀ ਵੀ ਕਰਨਾ ਚਾਹੁੰਦੇ ਹਨ, ਪਰ ਅਜਿਹਾ ਸੰਭਵ ਨਹੀਂ ਕਿਉਂਕਿ ਜਿਆਦਾਤਰ ਲੋਕਲ ਰਿਹਾਇਸ਼ੀ ਇਹ ਕੰਮ ਕਰਨਾ ਪਸੰਦ ਨਹੀਂ ਕਰਦੇ।
ਇਸੇ ਲਈ ਹੁਣ ਡੈਅਰੀ ਐਨ ਜੈਡ , ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ ਨਾਲ ਰੱਲ ਕੇ 'ਕਰੀਅਰ ਚੈਂਜ' ਐਫ ਆਰ ਟੀ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤੋਂ ਆਸ ਹੈ ਕਿ ਨਵੇਂ ਕਾਮੇ ਲੱਭਣ ਵਿੱਚ ਸਹਾਇਤਾ ਮਿਲੇਗੀ।