ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਨੇ, ਵੰਦੇ ਭਾਰਤ ਮਿਸ਼ਨ ਤਹਿਤ ਇੱਕ-ਇੱਕ ਉਡਾਣ ਤੋਂ 40 ਲੱਖ ਤੱਕ ਦੀ ਮੋਟੀ ਕਮਾਈ ਕਰਨ ਵਾਲੀ ਏਅਰ ਇੰਡੀਆ ਨੂੰ 30 ਦਿਨ ਦਾ ਨੋਟਿਸ ਦਿੱਤਾ ਹੈ, ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇ ਭਾਰਤ ਨੇ ਅਮਰੀਕਾ ਦੀਆਂ ਏਅਰਲਾਈਨਜ ਲਈ ਬਾਰਡਰ ਨਾ ਖੋਲੇ ਤਾਂ ਉਹ ਏਅਰ ਇੰਡੀਆ ਨੂੰ ਅਮਰੀਕਾ ਵਿੱਚ ਬੈਨ ਕਰ ਦੇਵੇਗੀ। ਦੱਸਦੀਏ ਕਿ ਹੁਣ ਤੱਕ ਏਅਰ ਇੰਡੀਆ ਬਾਹਰੀ ਮੁਲਕਾਂ ਤੋਂ 125,000 ਤੋਂ ਵਧੇੇਰੇ ਨਾਗਰਿਕ ਭਾਰਤ ਵਾਪਿਸ ਲਿਆ ਚੁੱਕੀ ਹੈ ਅਤੇ 43000 ਤੋਂ ਵੱਧ ਵਿਦੇਸ਼ੀ ਭਾਰਤ ਤੋਂ ਇਸ ਰਾਂਹੀ ਵਾਪਿਸ ਆਪਣੇ ਮੁਲਕਾਂ ਨੂੰ ਪਰਤ ਚੁੱਕੇ ਹਨ, ਪਰ ਇਸ ਸਭ ਲਈ ਇੱਕ-ਦੁੱਕਾ ਉਡਾਣਾ ਤੋਂ ਇਲਾਵਾ ਕਿਸੇ ਵੀ ਵਿਦੇਸ਼ੀ ਏਅਰਲਾਈਨ ਨੂੰ ਭਾਰਤ ਵਿੱਚ ਪੈਰ ਪਾਉਣ ਨਹੀਂ ਦਿੱਤੇ ਗਏ।
ਪਰ ਹੁਣ ਦਬਾਅ ਬਨਣ ਤੋਂ ਬਾਅਦ ਭਾਰਤ ਆਪਣੇ ਬਾਰਡਰ ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ ਮੁਲਕਾਂ ਨਾਲ ਖੋਲਣ ਦਾ ਵਿਚਾਰ ਬਣਾ ਰਿਹਾ ਹੈ। ਸਭ ਤੋਂ ਪਹਿਲਾਂ ਇਨ੍ਹਾਂ ਮੁਲਕਾਂ ਨਾਲ ਬਾਰਡਰ ਖੋਲੇ ਜਾਣ ਦਾ ਵਿਚਾਰ ਹੈ ਅਤੇ ਇਸ ਲਈ ਹਰੇਕ ਮੁਲਕ ਨਾਲ ਗਰੀਨ ਕੋਰੀਡੋਰ ਨਾਮ ਦਾ ਐਗਰੀਮੈਂਟ ਕੀਤਾ ਜਾਏਗਾ। ਜਿਸ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਬਿਨ੍ਹਾਂ ਰੋਕ-ਟੋਕ ਤੇ ਵਿਸ਼ੇਸ਼ ਨਿਯਮਾਂ ਤਹਿਤ ਉਡਾਣਾ ਸ਼ੁਰੂ ਹੋ ਸਕਣਗੀਆਂ।