ਆਕਲੈਂਡ (ਹਰਪ੍ਰੀਤ ਸਿੰਘ) - ਘਟਨਾ 26 ਜੂਨ ਵਾਪਰੀ ਦੱਸੀ ਜਾ ਰਹੀ ਹੈ, ਜਿਸ ਵਿੱਚ ਇੱਕ ਭਾਰਤੀ ਮੂਲ ਦੀ ਮਹਿਲਾ ਦੀ ਭੇਦਭਰੇ ਹਲਾਤਾਂ ;ਚ ਮੌਤ ਹੋਈ ਦੱਸੀ ਜਾ ਰਹੀ ਹੈ। ਪੁਲਿਸ ਨੇ ਮਹਿਲਾ ਦਾ ਨਾਮ ਅਜੇ ਜੱਗਜਾਹਰ ਨਹੀਂ ਕੀਤਾ ਹੈ, ਪਰ ਮਹਿਲਾ ਦਿੱਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ 2017 ਵਿੱਚ ਨਿਊਜੀਲੈਂਡ ਵਿੱਚ ਵਿਦਿਆਰਥੀ ਵੀਜਾ 'ਤੇ ਆਈ ਸੀ। ਉਸਨੇ ਵਾਇਟੀਰੀਆ ਕਾਲਜ ਵਿੱਚ ਬਿਜਨੈਸ ਲੈਵਲ 8 ਦਾ ਕੋਰਸ ਕੀਤਾ ਸੀ।
ਇਸ ਵੇਲੇ ਮਿ੍ਰਤਕ ਮਹਿਲਾ ਨਿਊਮਾਰਕੀਟ ਦੇ ਵੈਸਟਫੀਲਡ ਵਿੱਚ ਰਿਟੈਲ ਅਸੀਸਟੈਂਟ ਦੀ ਨੌਕਰੀ ਕਰ ਰਹੀ ਸੀ। ਉਸਦੇ ਇੱਕ ਕਰੀਬੀ ਨੇ ਦੱਸਿਆ ਕਿ ਉਹ ਹੱਸਮੁੱਖ ਸੁਭਾਅ ਦੀ ਸੀ, ਪਰ ਨਿੱਜੀ ਮਾਮਲਿਆਂ ਨੂੰ ਲੈਕੇ ਕਾਫੀ ਚੁੱਪੀ ਰੱਖਣ ਵਾਲੀ ਸੀ।
ਇੰਡੀਅਨ ਹਾਈ ਕਮਿਸ਼ਨ ਮਹਿਲਾ ਦੇ ਪਰਿਵਾਰ ਨਾਲ ਸੰਪਰਕ ਵਿੱਚ ਹੈ ਅਤੇ ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਭੇਜੀ ਜਾਣ ਵਾਲੀ ਅਗਲੀ ਉਡਾਣ ਰਾਂਹੀ ਉਸਦੀ ਦੇਹ ਭਾਰਤ ਭੇਜਣ ਦੀ ਤਿਆਰੀ ਕਰ ਰਹੀ ਹੈ।