ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਸੀਨੀਅਰ ਪੱਤਰਕਾਰ ਅਤੇ ਇੱਕ ਪੰਜਾਬੀ ਚੈਨਲ ਦੇ ਨਿਊਜ਼ ਐਂਕਰ ਦਵਿੰਦਰਪਾਲ ਸਿੰਘ ਦਾ ਦਿਹਾਂਤ ਹੋ ਗਿਆ ਹੈ।ਉਹਨਾਂ ਨੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਸਵੇਰੇ 2.00 ਵਜੇ ਆਖਰੀ ਸਾਹ ਲਿਆ ਹੈ।ਦਵਿੰਦਰਪਾਲ ਸਿੰਘ ਪੀ. ਟੀ. ਸੀ. ਨਿਊਜ਼ ਅਮਰੀਕਾ ਦੇ ਹੈੱਡ ਵਜੋਂ ਨਿਊਯਾਰਕ ‘ਚ ਸੇਵਾਵਾਂ ਨਿਭਾ ਰਹੇ ਸਨ। ਉਹ ਪੀ. ਟੀ. ਸੀ. ਚੈਨਲ ਦੇ ਫਾਊਂਡਰ ਮੁਲਾਜ਼ਮ ਵੀ ਸਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਇਕ ਸਾਲ ਤੋਂ ਉਹ ਭਾਰਤ ਵਿਚ ਹੀ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਤੜਕੇ 2.00 ਵਜੇ ਆਖਰੀ ਸਾਹ ਲਿਆ ਉਹ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ। ਇਸ ਮੌਕੇ ਨਿਊਜ਼ੀਲੈਂਡ ਵਸਦੇ ਪੱਤਰਕਾਰ ਭਾਈਚਾਰੇ ਵੱਲੋ ਉਹਨਾਂ ਦੇ ਸਦੀਵੀਂ ਵਿਛੋੜ ‘ਤੇ ਦੁੱਖ ਪ੍ਰਗਟ ਕੀਤਾ ਹੈ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਦੇਵੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।