ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵੱਸਦੇ ਸਮੁਚੇ ਪੰਜਾਬੀ ਭਾਈਚਾਰੇ ਲਾਈ ਅੱਜ ਬੇ ਆਫ ਪਲੈਂਟੀ ਤੋਂ ਦੁਖਦ ਖਬਰ ਆਈ ਹੈ | ਇਥੇ ਜਿਕਰਯੋਗ ਹੈ ਕੀ ਪਿਛਲੇ ਸੋਲਾਂ ਸਾਲ ਤੋਂ ਟੀ ਪੁੱਕੀ ਵਿਚ ਰਹਿ ਰਹੇ ਅਤੇ ਕੀਵੀ ਫਰੂਟ ਦੇ ਖੇਤਰ 'ਚ ਕੰਮ ਕਰਦੇ ਗੁਰਸ਼ਰਨ ਸਿੰਘ (34 ਸਾਲ ) ਦੀ ਅਚਾਨਕ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ | ਨੌਜਵਾਨ ਗੁਰਸ਼ਰਨ ਸਿੰਘ ਟੀ ਪੁੱਕੀ ਗੁਰੂ ਘਰ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਬਾਧ ਅਤੇ ਸਤਨਾਮ ਸਿੰਘ ਹੁਰਾਂ ਦਾ ਨਜ਼ਦੀਕੀ ਰਿਸ਼ਤੇਦਾਰ ਸੀ | ਬਲਜੀਤ ਸਿੰਘ ਬਾਧ ਹੁਰਾਂ ਨੇ ਐਨ ਜ਼ੈੱਡ ਪੰਜਾਬੀ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਘਟਨਾ ਬੀਤੇ ਦਿਨ ਸਵੇਰੇ ਵਾਪਰੀ | ਗੁਰਸ਼ਰਨ ਸਿੰਘ ਨੂੰ ਆਏ ਮੇਜਰ ਹਾਰਟ ਅਟੈਕ ਕਰਕੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ | ਪਰਿਵਾਰ ਅਨੁਸਾਰ ਗੁਰਸ਼ਰਨ ਸਿੰਘ ਕਾਫੀ ਮੇਹਨਤੀ ਨੌਜਵਾਨ ਸੀ ਅਤੇ ਪੂਰੇ ਟੀ ਪੁੱਕੀ ਵਿਚ ਆਪਣੇ ਦੋਸਤਾਨਾਂ ਸੁਭਾਅ ਕਰਕੇ ਸਭ 'ਚ ਕਾਫੀ ਹਰਮਨ ਪਿਆਰਾ ਸੀ | ਗੁਰਸ਼ਰਨ ਸਿੰਘ ਦਾ ਪਿਛੋਕੜ ਹੁਸ਼ਿਆਰਪੁਰ ਦੇ ਪਿੰਡ ਬਾਗਪੁਰ ਸਤੌਰ ਦਾ ਹੈ | ਪਰਿਵਾਰ 'ਚ ਜਿਥੇ ਉਸਦੀ ਧਰਮ ਪਤਨੀ ਤੋਂ ਇਲਾਵਾ ਇੱਕ ਛੇ ਸਾਲ ਦੀ ਧੀ ਹੈ | ਜਦੋਂਕਿ ਮਿਰਤਕ ਗੁਰਸ਼ਰਨ ਸਿੰਘ ਦੇ ਮਾਪੇ ਆਪਣੇ ਪਿੰਡ ਪਿੱਛੇ ਭਾਰਤ 'ਚ ਰਹਿ ਰਹੇ ਹਨ | ਬਲਜੀਤ ਸਿੰਘ ਬਾਧ ਅਨੁਸਾਰ ਅੱਜ ਸਤਨਾਮ ਸਿੰਘ ਹੁਰਾਂ ਦੇ ਭਾਰਤ ਤੋਂ ਵਾਪਿਸ ਆਉਣ ਤੋਂ ਬਾਅਦ ਅੰਤਿਮ ਸੰਸਕਾਰ ਬਾਬਤ ਅਗਲੀ ਵਿਉਂਤਬੰਦੀ ਸਮੁਚੇ ਸਨੇਹੀਆਂ ਨਾਲ ਸਾਂਝੀ ਕਰ ਦਿੱਤੀ ਜਾਵੇਗੀ |
ਪਰਿਵਾਰ ਨਾਲ ਸੋਗ ਪ੍ਰਗਟ ਕਰਨ ਲਈ ਬਲਜੀਤ ਸਿੰਘ ਬਾਧ ( 0272730495 ) ਅਤੇ ਸਤਨਾਮ ਸਿੰਘ (+64 27 243 7270 ) ਤੇ ਸੰਪਰਕ ਕੀਤਾ ਜਾ ਸਕਦਾ ਹੈ |