Tuesday, 27 February 2024
01 July 2020 New Zealand

ਭਾਂਵੇ ਅੱਜ ਪੈਟਰੋਲ ਦੇ ਭਾਅ ਵਧੇ ਨੇ, ਪਰ ਦੂਜੇ ਪਾਸੇ ਸਰਕਾਰ ਵਲੋਂ ਪੈਟਰੋਲ ਸਸਤਾ ਕਰਨ ਲਈ ਨਵਾਂ ਕਾਨੂੰਨ ਵੀ ਕੀਤਾ ਗਿਆ ਹੈ ਪੇਸ਼

ਭਾਂਵੇ ਅੱਜ ਪੈਟਰੋਲ ਦੇ ਭਾਅ ਵਧੇ ਨੇ, ਪਰ ਦੂਜੇ ਪਾਸੇ ਸਰਕਾਰ ਵਲੋਂ ਪੈਟਰੋਲ ਸਸਤਾ ਕਰਨ ਲਈ ਨਵਾਂ ਕਾਨੂੰਨ ਵੀ ਕੀਤਾ ਗਿਆ ਹੈ ਪੇਸ਼ - NZ Punjabi News


ਆਕਲੈਂਡ (ਹਰਪ੍ਰੀਤ ਸਿੰਘ) - ਫਿਊਲ ਟੈਕਸ ਵਿੱਚ ਕੀਤੇ ਵਾਧੇ ਤੋਂ ਬਾਅਦ ਅੱਜ ਤੋਂ ਨਿਊਜੀਲੈਂਡ ਵਾਸੀਆਂ ਨੂੰ ਪੈਟਰੋਲ 4 ਸੈਂਟ ਤੱਕ ਮਹਿੰਗਾ ਮਿਲਣਾ ਸ਼ੁਰੂ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਸਰਕਾਰ ਨੇ ਇੱਕ ਬਿੱਲ ਪੇਸ਼ ਕੀਤਾ ਹੈ "ਫਿਊਲ ਇੰਡਸਟਰੀ ਬਿੱਲ", ਜਿਸ ਦੇ ਚੋਣਾਂ ਤੋਂ ਪਹਿਲਾਂ ਹੀ ਪਾਸ ਹੋਣ ਦੀ ਪੂਰੀ ਆਸ ਹੈ।
ਐਨਰਜੀ ਅਤੇ ਰਿਸੋਰਸਜ ਮਨਿਸਟਰ ਮੈਗਨ ਵੂਡਸ ਅਨੁਸਾਰ ਇਸ ਬਿੱਲ ਤਹਿਤ ਪੈਟਰੋਲ ਸਟੇਸ਼ਨ ਜਿਨ੍ਹਾਂ ਵੱਡੀਆਂ ਕੰਪਨੀਆਂ ਤੋਂ ਪੈਟਰੋਲ ਆਦਿ ਖ੍ਰੀਦ ਦੀਆਂ ਹਨ, ਉਨ੍ਹਾਂ 'ਤੇ ਦਬਾਅ ਬਣਾਇਆ ਜਾਏਗਾ ਕਿ ਉਹ ਜਿਸ ਭਾਅ 'ਤੇ ਪੈਟਰੋਲ ਸਟੇਸ਼ਨਾਂ ਨੂੰ ਤੇਲ ਵੇਚਦੀਆਂ ਹਨ, ਉਸ ਨੂੰ ਜਨਤਕ ਕਰਨ, ਇਸ ਦੇ ਨਾਲ ਹੀ ਹੋਰ ਅਹਿਮ ਜਾਣਕਾਰੀ ਵੀ ਜਨਤਕ ਕਰਨ 'ਤੇ ਜੋਰ ਪਾਇਆ ਜਾਏਗਾ। ਨਤੀਜੇ ਵਜੋਂ ਪੈਟਰੋਲ ਜੱਦ ਗ੍ਰਾਹਕ ਤੱਕ ਪੁੱਜੇਗਾ ਤਾਂ ਉਸ ਦੇ ਭਾਅ ਵਿੱਚ ਜਾਹਿਰ ਤੌਰ 'ਤੇ ਕਮੀ ਆਏਗੀ।
ਵੂਡਸ ਅਨੁਸਾਰ ਨਿਊਜੀਲੈਂਡ ਵਾਸੀਆਂ ਨੂੰ ਇਸ ਬਿੱਲ ਦੇ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ।

ADVERTISEMENT
NZ Punjabi News Matrimonials