Thursday, 22 February 2024
02 July 2020 New Zealand

ਨਿਊਜ਼ੀਲੈਂਡ ਦੇ ਸੇਹਤ ਮੰਤਰੀ ਡੇਵਿਡ ਕਲਾਰਕ ਦਾ ਅਸਤੀਫ਼ਾ |

ਨਿਊਜ਼ੀਲੈਂਡ ਦੇ ਸੇਹਤ ਮੰਤਰੀ ਡੇਵਿਡ ਕਲਾਰਕ ਦਾ ਅਸਤੀਫ਼ਾ | - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀਆਂ ਕੌਮੀ ਚੋਣਾਂ ਤੋਂ ਪਹਿਲਾ ਲੇਬਰ ਸਰਕਾਰ ਆਪਣਾ ਹਰ ਕਦਮ ਫੂਕ ਫੂਕ ਕੇ ਧਰ ਰਹੀ ਹੈ | ਇਸੇ ਸਿਲਸਿਲੇ 'ਚ ਉੱਤਰੀ ਡੁਨੇਡਨ ਤੋਂ ਮੈਂਬਰ ਪਾਰਲੀਮੈਂਟ ਅਤੇ ਲੇਬਰ ਸਰਕਾਰ 'ਚ ਸੇਹਤ ਮੰਤਰੀ ਡੇਵਿਡ ਕਲਾਰਕ ਨੇ ਆਪਣੀ ਇੱਛਾ ਦੇ ਨਾਲ ਬੀਤੀ ਸ਼ਾਮ ਅਸਤੀਫ਼ਾ ਦੇ ਦਿੱਤਾ ਹੈ |
ਇਥੇ ਜਿਕਰਯੋਗ ਹੈ ਲੌਕ ਡਾਊਨ ਦੇ ਦੌਰਾਨ ਡੇਵਿਡ ਕਲਾਰਕ ਖੁਦ ਬੀਚ ਉੱਤੇ ਮਸਤੀਆਂ ਕਰਦੇ ਕੈਮਰੇ ਦੀ ਅੱਖ ਰਾਹੀਂ ਫੜੇ ਗਏ ਸਨ | ਉਸਤੋਂ ਬਾਅਦ ਲਗਾਤਾਰ ਮੀਡੀਆ ਦੇ ਨਿਸ਼ਾਨੇ ਤੇ ਸਨ ,ਉਹਨਾਂ ਉੱਪਰ ਪਾਰਟੀ ਦਾ ਇੱਕ ਅੰਦਰੂਨੀ ਦਬਾਓ ਵੀ ਸੀ | ਉਸ ਮੌਕੇ ਅਸਤੀਫ਼ਾ ਦੇਣ ਤੋਂ ਪ੍ਰਧਾਨ ਮੰਤਰੀ ਨੇ ਹੀ ਉਹਨਾਂ ਨੂੰ ਰੋਕਿਆ ਸੀ | ਪਰ ਕੋਵਿਡ 19 ਖਿਲਾਫ਼ ਸਮੁੱਚੀ ਲੜਾਈ ਦੀ ਵਾਂਗਡੋਰ ਪ੍ਰਧਾਨ ਮੰਤਰੀ ਤੇ ਡਾਇਰੈਕਟਰ ਜਰਨਲ ਹੈਲਥ ਡਾਕਟਰ ਐਸਲੇ ਬਲੂਮਫਿਲਡ ਨੇ ਆਪਣੇ ਹੱਥਾਂ 'ਚ ਲੈ ਲਈ ਸੀ |
ਪਰ ਹੁਣ ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਤੇ ਨੈਸ਼ਨਲ ਪਾਰਟੀ ਨੇ ਆਪਣੀ ਚੋਣ ਸਥਿਤੀ ਪਹਿਲਾ ਨਾਲੋਂ ਥੋੜੀ ਮਜਬੂਤ ਕੀਤੀ ਹੈ | ਤਦ ਅਜਿਹੇ 'ਚ ਲੇਬਰ ਪਾਰਟੀ ਕੋਈ ਵੀ ਰਿਸ੍ਕ ਨਹੀਂ ਸੀ ਲੈਣਾ ਚਾਹੁੰਦੀ ਸੀ |
ਜਿਸਦੇ ਸਿੱਟੇ ਡੇਵਿਡ ਕਲਾਰਕ ਨੇ ਆਪਣੀ ਇੱਛਾ ਦੇ ਨਾਲ ਆਪਣਾ ਅਸਤੀਫ਼ਾ ਦੇ ਦਿੱਤਾ ਹੈ | ਉਹਨਾਂ ਨਾਲ ਦੀ ਨਾਲ ਕਿਹਾ ਕਿ ਉਹ ਆਪਣੇ ਹਲਕੇ ਦੀ ਪਾਰਟੀ ਵੱਲੋਂ ਨੁਮਾਇੰਦਗੀ ਵੀ ਕਰਨਗੇ ਤੇ ਆਉਂਦੀਆਂ ਚੋਣਾਂ ਵੀ ਲੜਨਗੇ |

ADVERTISEMENT
NZ Punjabi News Matrimonials