Thursday, 22 February 2024
02 July 2020 New Zealand

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ, ਸਿਹਤ ਮੰਤਰੀ ਡੇਵਿਡ ਕਲਾਰਕ ਦੇ ਅਸਤੀਫੇ ਤੋਂ ਕੋਈ ਨਿਰਾਸ਼ਾ ਨਹੀਂ

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ, ਸਿਹਤ ਮੰਤਰੀ ਡੇਵਿਡ ਕਲਾਰਕ ਦੇ ਅਸਤੀਫੇ ਤੋਂ ਕੋਈ ਨਿਰਾਸ਼ਾ ਨਹੀਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਮੰਤਰੀ ਡੇਵਿਡ ਕਲਾਰਕ ਨੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਕੋਰੋਨਾ ਜੁਆਬਦੇਹੀ ਸਬੰਧੀ ਵਿਵਾਦਾਂ ਨੂੰ ਠੱਲ ਪਾਉਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕਹਿਣਾ ਹੈ ਕਿ ਜੋ ਹੋਇਆ ਹੈ ਬਿਲਕੁਲ ਸਹੀ ਹੋਇਆ ਹੈ।
ਡੇਵਿਡ ਵਲੋਂ ਉਨ੍ਹਾਂ ਨੂੰ ਬੀਤੇ ਕੱਲ ਹੀ ਅਸਤੀਫਾ ਸਪੁਰਦ ਕਰ ਦਿੱਤਾ ਗਿਆ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਹਫਤੇ ਤੋਂ ਉਨ੍ਹਾਂ ਦੀ ਡੇਵਿਡ ਕਲਾਰਕ ਨਾਲ ਸਰਕਾਰ ਦੀ ਕੋਰੋਨਾ ਜੁਆਬਦੇਹੀ ਨੂੰ ਲੈਕੇ ਨਿੱਜੀ ਤੌਰ 'ਤੇ ਗੱਲਬਾਤ ਹੋ ਰਹੀ ਸੀ ਤੇ ਇਸ ਸਬੰਧੀ ਉਨ੍ਹਾਂ ਨੂੰ ਤੇ ਮੰਤਰੀ ਡੇਵਿਡ ਕਲਾਰਕ ਨੂੰ ਇਹ ਸਾਫ ਹੋ ਗਿਆ ਸੀ ਕਿ ਉਨ੍ਹਾਂ ਦੀ ਭੂਮਿਕਾ ਸਰਕਾਰ ਦੀ ਕੋਰੋਨਾ ਜੁਆਬਦੇਹੀ ਦੇ ਰਸਤੇ ਵਿੱਚ ਅੱੜਿਕਾ ਬਣ ਰਹੀ ਸੀ ਤੇ ਡੇਵਿਡ ਇਸ ਅਹੁਦੇ ਨਾਲ ਹੁਣ ਹੋਰ ਅੱਗੇ ਨਹੀਂ ਵੱਧ ਸਕਦੇ ਸਨ ਤੇ ਨਤੀਜਾ ਹੁਣ ਸਭ ਦੇ ਸਾਹਮਣੇ ਹੈ।
ਉਨ੍ਹਾਂ ਡੇਵਿਡ ਕਲਾਰਕ ਵਲੋਂ ਬੀਤੇ 3 ਵਰਿਆਂ ਵਿੱਚ ਦਿੱਤੀਆਂ ਸੇਵਾਵਾਂ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਦੀ ਜਗ੍ਹਾ ਚੋਣਾਂ ਤੱਕ ਵਿਦਿਆ ਮੰਤਰੀ ਕ੍ਰਿਸ ਹਿਪਕਿਨਸ ਲੈਣਗੇ ਤੇ ਚੋਣਾਂ ਤੋਂ ਬਾਅਦ ਇਹ ਹੀ ਕੋਈ ਇਸ ਅਹੁਦੇ ਲਈ ਦੁਬਾਰਾ ਤੋਂ ਚੁਣਿਆ ਜਾਏਗਾ।

ADVERTISEMENT
NZ Punjabi News Matrimonials