Friday, 23 February 2024
02 July 2020 New Zealand

ਸਰਕਾਰ ਵਲੋਂ ਇੱਕਠੇ ਕੀਤੇ ਵੀਜੀਟਰ ਟੈਕਸ (ਆਈ ਵੀ ਐਲ) ਦੇ ਪੈਸੇ ਨੂੰ ਟੂਰਿਜਮ ਇੰਡਸਟਰੀ ਦੀ ਭਲਾਈ ਲਈ ਵਰਤੇ ਜਾਣ ਦੀ ਉੱਠੀ ਮੰਗ

ਸਰਕਾਰ ਵਲੋਂ ਇੱਕਠੇ ਕੀਤੇ ਵੀਜੀਟਰ ਟੈਕਸ (ਆਈ ਵੀ ਐਲ) ਦੇ ਪੈਸੇ ਨੂੰ ਟੂਰਿਜਮ ਇੰਡਸਟਰੀ ਦੀ ਭਲਾਈ ਲਈ ਵਰਤੇ ਜਾਣ ਦੀ ਉੱਠੀ ਮੰਗ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਵਰ੍ਹੇ 1 ਜੁਲਾਈ ਤੋਂ ਨਿਊਜੀਲੈਂਡ ਸਰਕਾਰ ਵਲੋਂ ਅੰਤਰ-ਰਾਸ਼ਟਰੀ ਯਾਤਰੀਆਂ 'ਤੇ $35 ਦੀ ਆਈ ਵੀ ਐਲ ( ਇੰਟਰਨੈਸ਼ਨਲ ਵਿਜੀਟਰ ਕੰਜਰਵੇਸ਼ਨ ਐਂਡ ਟੂਰੀਜਮ ਲੈਵੀ) ਲਾਉਣਾ ਸ਼ੁਰੂ ਕੀਤਾ ਗਿਆ ਸੀ, ਇਹ ਫੀਸ ਯਾਤਰੀ ਵਲੋਂ ਲਾਈ ਵੀਜਾ ਅਰਜੀ ਦੇ ਨਾਲ ਉਗਰਾਹੀ ਜਾਂਦੀ ਸੀ ਤੇ ਟੂਰਿਜਮ ਇੰਡਸਟਰੀ ਦੀ ਮੰਨੀਏ ਤਾਂ ਆਂਕੜੇ ਦੱਸਦੇ ਹਨ ਕਿ ਹੁਣ ਤੱਕ ਸਰਕਾਰ ਇਸ ਟੈਕਸ ਰਾਂਹੀ $57 ਮਿਲੀਅਨ ਇੱਕਠੇ ਕਰ ਚੁੱਕੀ ਹੈ। ਹਾਲਾਂਕਿ ਕਿ ਟੂਰਿਜਮ ਅਤੇ ਕੰਜਰਵੇਸ਼ਨ ਨਾਲ ਸਬੰਧਿਤ 15 ਕੁ ਮਿਲੀਅਨ ਦੇ ਪ੍ਰੋਜੈਕਟ ਸ਼ੁਰੂ ਵੀ ਕੀਤੇ ਗਏ ਹਨ, ਪਰ ਟੂਰੀਜਮ ਇੰਡਸਟਰੀ ਦੀ ਮੰਗ ਹੈ ਕਿ ਬਾਕੀ ਦੇ ਪੈਸੇ ਨੂੰ ਸਰਕਾਰ ਬੈਂਕ ਵਿੱਚ ਪਿਆ ਨਾ ਰਹਿਣ ਦੇ ਕੇ ਇਹ ਟੂਰੀਜਮ ਇੰਡਸਟਰੀ ਨੂੰ ਮੰਦੀ ਦੀ ਮਾਰ ਤੋਂ ਬਚਾਉਣ ਲਈ ਵਰਤੇ, ਕਿਉਂਕਿ ਅੰਤਰ-ਰਾਸ਼ਟਰੀ ਟੂਰੀਜਮ ਸ਼ੁਰੂ ਹੋਣ ਨੂੰ ਅਜੇ ਸਮਾਂ ਲੱਗੇਗਾ ਤੇ ਇਸੇ 'ਤੇ 90% ਇੰਡਸਟਰੀ ਨਿਰਭਰ ਹੈ ਤੇ ਜਦੋਂ ਤੱਕ ਹਾਲਾਤ ਸਧਾਰਨ ਨਹੀਂ ਹੁੰਦੇ ਤੱਦ ਤੱਕ ਸਰਕਾਰ ਨੂੰ ਚਾਹੀਦੇ ਹੈ ਕਿ ਉਹ ਇਸ ਪੈਸੇ ਨੂੰ ਟੂਰਿਜਮ ਇੰਡਸਟਰੀ ਵਿੱਚ ਕਾਰੋਬਾਰੀਆਂ ਦੀ ਮੱਦਦ ਲਈ ਵਰਤੇ।

ADVERTISEMENT
NZ Punjabi News Matrimonials