Thursday, 22 February 2024
02 July 2020 New Zealand

ਆਕਲੈਂਡ ਦੀ ਸ਼ਾਲੀਨੀ ਨੂੰ ‘ਦ ਇਮਪਲਾਇਮੈਂਟ ਕੋਰਟ’ ਵਲੋਂ ਝਟਕਾ

ਪ੍ਰਵਾਸੀਆਂ ਦੇ ਸ਼ੋਸ਼ਣ ਸਬੰਧੀ ਲੱਗੇ $1 ਲੱਖ ਦੇ ਜੁਰਮਾਨੇ ਨੂੰ ਮੁਆਫ ਕਰਨ ਦੀ ਅਪੀਲ ਰੱਦ
ਆਕਲੈਂਡ ਦੀ ਸ਼ਾਲੀਨੀ ਨੂੰ ‘ਦ ਇਮਪਲਾਇਮੈਂਟ ਕੋਰਟ’ ਵਲੋਂ ਝਟਕਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) -ਆਕਲੈਂਡ ਦੀ ਸ਼ਾਲੀਨੀ ਜੋ ਕਿ ਬੀਤੀ ਜੂਨ ਵਿੱਚ ਆਪਣੇ 7 ਪ੍ਰਵਾਸੀ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਦੀ ਦੋਸ਼ੀ ਸਾਬਿਤ ਹੋਈ ਸੀ। ਉਸਨੂੰ ਉਸ ਵੇਲੇ ਕਰਮਚਾਰੀਆਂ ਦੀਆਂ ਬਣਦੀਆਂ ਤਨਖਾਹਾਂ ਦੇ $96,500 ਅਦਾ ਕਰਨ ਦੇ ਹੁਕਮ ਦੇ ਨਾਲ $100,000 ਦਾ ਜੁਰਮਾਨਾ ਵੀ ਕੀਤਾ ਗਿਆ ਸੀ। ਪਰ ਉਸ ਵਲੋਂ ਪਿੱਛੇ ਜਿਹੇ ਦ ਇਮਪਲਾਇਮੈਂਟ ਕੋਰਟ ਵਿੱਚ ਇਹ ਅਪੀਲ ਲਾਈ ਗਈ ਸੀ ਕਿ ਉਹ ਕਰਮਚਾਰੀਆਂ ਦੀਆਂ ਤਨਖਾਹਾਂ ਤਾਂ ਦੇ ਸਕਦੀ ਹੈ ਪਰ ਲਾਇਆ ਗਿਆ $1 ਲੱਖ ਦਾ ਮੋਟਾ ਜੁਰਮਾਨਾ ਨੀ ਦੇ ਸਕਦੀ।
ਕੋਰਟ ਨੇ ਉਸਦੀ ਇਸ ਅਪੀਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਇਸ ਸਬੰਧੀ ਲੇਬਰ ਇੰਸਪੈਕਟੋਰੇਟ ਰੀਜਨਲ ਮੈਨੇਜਰ ਲੂਆ ਵਾਰਡ ਵਲੋਂ ਸ਼ਾਲੀਨੀ ਨੂੰ ਇਹ ਨਸੀਹਤ ਹੈ ਕਿ ਘਿਨੌਣਾ ਕਾਰਾ ਸਿਰਫ ਕਰਮਚਾਰੀ ਦਾ ਸ਼ੋਸ਼ਣ, ਉਸਦਾ ਮਨੋਬਲ ਹੀ ਨਹੀਂ ਖਤਮ ਕਰਦਾ, ਬਲਕਿ ਦੂਜੇ ਕਾਰੋਬਾਰੀਆਂ ਨੂੰ ਅਜਿਹਾ ਕਰਨ ਦਾ ਹੌਂਸਲਾ ਦਿੰਦਾ ਹੈ ਤੇ ਅਜਿਹੇ ਜੁਰਮਾਨੇ ਲਾਉਣੇ ਜਰੂਰੀ ਹਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਕਰਨ ਵਾਲਿਆਂ ਨੂੰ ਨਸੀਹਰ ਰਹੇ।
ਦੱਸਦੀਏ ਕਿ ਸ਼ਾਲੀਨੀ ਆਕਲੈਂਡ ਵਿੱਚ ਲਾਈਫਲਾਈਨ ਡੇਅਰੀ, ਗ੍ਰਾਫਟਨ ਲਿਕਰ ਸਪੋਟ ਤੇ ਪਾਰਾਕਾਈ ਵਿੱਚ ਬੋਟਲ ਓ ਲਿਕਰ ਦੀ ਮਾਲਕਣ ਹੈ।

ADVERTISEMENT
NZ Punjabi News Matrimonials