Tuesday, 27 February 2024
02 July 2020 New Zealand

ਏ ਟੀ ਦੇ ਬੱਸ ਡਰਾਈਵਰਾਂ ਖਿਲਾਫ ਸਿਰਫ 3 ਮਹੀਨਿਆਂ ਵਿੱਚ 60 ਦੇ ਲਗਭਗ ਸ਼ਿਕਾਇਤਾਂ ਹੋਈਆਂ ਦਰਜ

ਏ ਟੀ ਦੇ ਬੱਸ ਡਰਾਈਵਰਾਂ ਖਿਲਾਫ ਸਿਰਫ 3 ਮਹੀਨਿਆਂ ਵਿੱਚ 60 ਦੇ ਲਗਭਗ ਸ਼ਿਕਾਇਤਾਂ ਹੋਈਆਂ ਦਰਜ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਏ ਟੀ (ਆਕਲੈਂਡ ਟ੍ਰਾਂਸਪੋਰਟ) ਦੇ ਬੱਸ ਡਰਾਈਵਰਾਂ ਦੀਆਂ ਬੱਤਮੀਜੀਆਂ ਦੀਆਂ ਇੱਕ-ਦੁੱਕਾ ਘਟਨਾਵਾਂ ਤਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ, ਪਰ ਇਸ ਵਰ੍ਹੇ ਮਾਰਚ ਤੱਕ ਹੀ ਏ ਟੀ ਦੇ ਇਨ੍ਹਾਂ ਡਰਾਈਵਰਾਂ ਖਿਲਾਫ 59 ਸ਼ਿਕਾਇਤਾਂ ਸਾਹਮਣੇ ਆਉਣ ਦੀ ਖਬਰ ਹੈ। ਇਨ੍ਹਾਂ ਵਿੱਚ ਮੰਦਾ ਬੋਲਣ, ਯਾਤਰੀਆਂ ਲਈ ਬੱਸ ਨਾ ਰੋਕਣ, ਯਾਤਰੀਆਂ 'ਤੇ ਬੱਸ ਚੜਾਉਣ ਦੀ ਕੋਸ਼ਿਸ਼ ਕਰਨ ਤੇ ਯੋਣ ਮਾਮਲੇ ਜਿਹੀਆਂ ਗੰਭੀਰ ਸ਼ਿਕਾਇਤਾਂ ਵੀ ਦਰਜ ਹਨ।
ਕਈ ਮਾਮਲਿਆਂ ਵਿੱਚ ਤਾਂ ਕੁਝ ਡਰਾਈਵਰਾਂ ਨੂੰ ਬਰਖਾਸਤ ਵੀ ਕੀਤਾ ਗਿਆ ਹੈ ਜਦਕਿ ਜਿਆਦਾਤਰ ਮਾਮਲਿਆਂ ਦੀ ਛਾਾਣਬੀਣ ਚੱਲ ਰਹੀ ਹੈ। ਜਿਨ੍ਹਾਂ ਵਿੱਚ ਡਰਾਈਵਰਾਂ ਚੇਤਾਵਨੀ ਦੇਣ ਤੋਂ ਲੈ ਕੇ ਨੌਕਰੀ ਤੋਂ ਕੱਢੇ ਜਾਣ ਤੱਕ ਦੀਆਂ ਸਜਾਵਾਂ ਵੀ ਹੋ ਸਕਦੀਆਂ ਹਨ। ਪਰ ਏ ਟੀ ਦਾ ਕਹਿਣਾ ਹੈ ਕਿ ਉਹ ਹਰ ਮਾਮਲੇ ਨੂੰ ਸੰਜੀਦਗੀ ਨਾਲ ਦੇਖ ਰਹਿ ਹਨ, ਕਿਉਂਕਿ ਯਾਤਰੀਆਂ ਦੀ ਖੱਜਲ-ਖੁਆਰੀ ਨਾ ਹੋਣ ਦੇਣਾ ਤੇ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਸੱਬਬ ਨਾ ਬਨਣਾ ਹੀ ਉਨ੍ਹਾਂ ਦਾ ਟੀਚਾ ਹੈ।

ADVERTISEMENT
NZ Punjabi News Matrimonials