Thursday, 22 February 2024
02 July 2020 New Zealand

ਵਾਪਿਸ ਨਿਊਜੀਲੈਂਡ ਪਰਤ ਰਹੇ ਭਾਰਤੀ/ ਪਾਕਿਸਤਾਨੀ ਮੂਲ ਦੇ ਨਿਊਜੀਲੈਂਡ ਵਾਸੀਆਂ 'ਤੇ ਨੈਸ਼ਨਲ ਦੇ ਐਮ ਪੀ ਨੇ ਕੀਤੀ ਨਸਲੀ ਟਿੱਪਣੀ

ਵਾਪਿਸ ਨਿਊਜੀਲੈਂਡ ਪਰਤ ਰਹੇ ਭਾਰਤੀ/ ਪਾਕਿਸਤਾਨੀ ਮੂਲ ਦੇ ਨਿਊਜੀਲੈਂਡ ਵਾਸੀਆਂ 'ਤੇ ਨੈਸ਼ਨਲ ਦੇ ਐਮ ਪੀ ਨੇ ਕੀਤੀ ਨਸਲੀ ਟਿੱਪਣੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ, ਪਾਕਿਸਤਾਨ ਤੇ ਕੋਰੀਆ ਤੋਂ ਵਾਪਿਸ ਪਰਤ ਰਹੇ ਨਿਊਜੀਲੈਂਡ ਵਾਸੀਆਂ ਸਬੰਧੀ ਨੈਸ਼ਨਲ ਦੇ ਮੈਂਬਰ ਪਾਰਲੀਮੈਂਟ ਵਲੋਂ ਨਸਲੀ ਟਿੱਪਣੀ ਕੀਤੀ ਗਈ ਹੈ। ਇਹ ਬਿਆਨਬਾਜੀ ਕਲੂਥਾ (ਸਾਊਥਲੈਂਡ) ਦੇ ਐਮ ਪੀ ਹਮੀਸ਼ ਵਾਕਰ ਨੇ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਦੇ ਲੋਕਲ ਭਾਈਚਾਰੇ ਵਾਲੇ ਇਸ ਗੱਲ ਤੋਂ ਨਾਰਾਜ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਬਿਨ੍ਹਾਂ ਪੁੱਛਗਿੱਛ ਤੋਂ ਕੁਆਰਂਟੀਨ/ ਆਈਸੋਲੇਸ਼ਨ ਲਈ ਵਾਪਿਸ ਪਰਤੇ ਭਾਰਤ, ਪਾਕਿਸਤਾਨ ਤੇ ਕੋਰੀਆਂ ਮੂਲ ਦੇ ਨਿਊਜੀਲੈਂਡ ਵਾਸੀਆਂ ਨੂੰ ਭੇਜਿਆ ਜਾ ਰਿਹਾ ਹੈ।
ਵਾਕਰ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਇਲਾਕਾ ਨਿਵਾਸੀਆਂ ਦੀਆਂ ਕਈ ਕਾਲਾਂ, ਮੈਸੇਜ ਤੇ ਈਮੇਲਾਂ ਆ ਰਹੀਆਂ ਹਨ, ਜੋ ਨਹੀਂ ਚਾਹੁੰਦੇ ਕਿ ਕੁਈਨਜਟਾਊਨ ਵਿੱਚ ਇਨ੍ਹਾਂ 11000 ਲੋਕਾਂ ਨੂੰ ਕੁਆਰਂਟੀਨ ਕੀਤਾ ਜਾਏ।
ਪਰ ਇਸ ਬਿਆਨਬਾਜੀ ਨੂੰ ਮਨਿਸਟਰ ਇਨਚਾਰਜ ਬਾਰਡਰ ਫੈਸੀਲਟੀ ਮੈਗਨ ਵੂਡਸ ਨੇ ਕਰੜੇ ਹੱਥੀ ਲਿਆ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਨੈਸ਼ਨਲ ਦੇ ਐਮ ਪੀ ਹਮੀਸ਼ ਵਾਕਰ ਨੂੰ ਅਜਿਹਾ ਕਹਿਣਾ ਬਿਲਕੁਲ ਵੀ ਨਹੀਂ ਸੋਭਦਾ ਸੀ, ਕਿਉਂਕਿ ਇਨ੍ਹਾਂ ਤਿੰਨਾ ਮੁਲਕਾਂ ਤੋਂ ਵਾਪਿਸ ਪਰਤ ਰਹੇ ਨਿਊਜੀਲੈਂਡ ਵਾਸੀਆਂ ਦੇ ਨਾਲ-ਨਾਲ ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਤੋਂ ਵੀ ਕਾਫੀ ਵੱਡੀ ਗਿਣਤੀ ਵਿੱਚ ਨਿਊਜੀਲੈਂਡ ਵਾਸੀ ਵਾਪਿਸ ਆ ਰਹੇ ਹਨ ਤੇ ਸਿਰਫ ਭਾਰਤ, ਪਾਕਿਸਤਾਨ ਤੇ ਕੋਰੀਆ ਦਾ ਨਾਮ ਲੈਕੇ ਵਾਕਰ ਨੇ ਆਪਣੀ ਨਸਲੀ ਮਾਨਸਿਕਤਾ ਦਿਖਾਈ ਹੈ, ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਕਰ ਦੇ ਤੱਥਾਂ ਵਿੱਚ ਬਿਲਕੁਲ ਵੀ ਸੱਚ ਨਹੀਂ, ਕਿਉਂਕਿ ਹੁਣ ਤੱਕ 11000 ਨਹੀਂ ਬਲਕਿ 6000 ਵਾਪਿਸ ਆਏ ਨਿਊਜੀਲ਼ੈਂਡ ਵਾਸੀ ਹੀ ਸਾਊਥ ਵਿੱਚ ਕੁਆਰਂਟੀਨ ਲਈ ਭੇਜੇ ਗਏ ਹਨ।

ADVERTISEMENT
NZ Punjabi News Matrimonials