Thursday, 22 February 2024
02 July 2020 New Zealand

ਵੇਜ ਸਬਸਿਡੀ ਸਕੀਮ ਦਾ ਲਾਹਾ ਤੁਹਾਨੂੰ ਕਿੰਨੀ ਵਾਰ ਮਿਲਿਆ?

40,000 ਤੋਂ ਵਧੇਰੇ ਅਜਿਹੇ ਕਰਮਚਾਰੀ, ਜਿੰਨਾਂ ਨੂੰ 2 ਤੋਂ ਵਧੇਰੇ ਵਾਰ ਮਿਲਿਆ ਇਸ ਸਕੀਮ ਦਾ ਲਾਹਾ
ਵੇਜ ਸਬਸਿਡੀ ਸਕੀਮ ਦਾ ਲਾਹਾ ਤੁਹਾਨੂੰ ਕਿੰਨੀ ਵਾਰ ਮਿਲਿਆ? - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵੇਜ ਸਬਸਿਡੀ ਸਕੀਮ ਜੋ ਕਿ ਨਿਊਜੀਲੈਂਡ ਸਰਕਾਰ ਨੇ ਉਨ੍ਹਾਂ ਕਰਮਚਾਰੀਆਂ ਲਈ ਸ਼ੁਰੂ ਕੀਤੀ ਸੀ, ਜਿਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦੇ ਕਰਕੇ ਆਪਣੇ ਘਰ ਵਿਹਲੇ ਬੈਠਣਾ ਪਿਆ ਸੀ। ਸਰਕਾਰ ਦਾ ਦਾਅਵਾ ਸੀ ਕਿ ਉਸਨੇ 1.7 ਮਿਲੀਅਨ ਨੌਕਰੀਆਂ ਲਈ 11.9 ਬਿਲੀਅਨ ਡਾਲਰ ਵੰਡੇ। ਜੋ ਹਫਤੇ ਦੇ 20 ਘੰਟੇ ਤੋਂ ਵੱਧ ਕੰਮ ਕਰਦੇ ਸੀ, ਉਨ੍ਹਾਂ ਨੂੰ $585.80 ਦਾ ਉੱਕਾ-ਮੁੱਕਾ ਪੈਆਉਟ ਦਿੱਤਾ ਗਿਆ, ਜੋ 20 ਘੰਟੇ ਪ੍ਰਤੀ ਹਫਤੇ ਤੋਂ ਘੱਟ ਕੰਮ ਕਰਦੇ ਸੀ ਉਨ੍ਹਾਂ ਨੂੰ $350 ਦਾ। ਯੋਜਨਾ ਤਹਿਤ ਇਹ ਪੈਆਉਟ ਕਰਮਚਾਰੀਆਂ ਦੇ ਮਾਲਕਾਂ ਰਾਂਹੀ ਉਨ੍ਹਾਂ ਨੂੰ ਮਿਲਣਾ ਸੀ ਤੇ ਹੁਣ ਜਦੋਂ ਆਂਕੜੇ ਸਾਹਮਣੇ ਆ ਰਹੇ ਹਨ ਤਾਂ ਪਤਾ ਲੱਗਿਆ ਹੈ ਕਿ 42,200 ਦੇ ਲਗਭਗ ਕਰਮਚਾਰੀਆਂ ਨੂੰ 2 ਵਾਰ, ਇਨ੍ਹਾਂ ਵਿੱਚੋਂ 2200 ਨੂੰ 3 ਵਾਰ ਤੇ 364 ਕਰਮਚਾਰੀਆਂ ਨੂੰ 4 ਵਾਰ ਪੈਆਉਟ ਮਿਲਿਆ ਹੈ, ਜਦਕਿ ਨਿਯਮਾਂ ਅਨੁਸਾਰ ਪੈਆਉਟ ਹਫਤਦੇ ਦਾ ਇੱਕ ਵਾਰ ਮਿਲਣਾ ਸੀ। ਪਰ ਇਨ੍ਹਾਂ ਕਰਮਚਾਰੀਆਂ ਨੂੰ ਇਸ ਲਈ ਜਿਆਦਾ ਵਾਰ ਪੈਆਊਟ ਮਿਲਿਆ, ਕਿਉਂਕਿ ਇਹ ਇੱਕ ਤੋਂ ਵੱਧ ਮਾਲਕ ਨਾਲ ਰਜਿਸਟਰ ਸਨ। ਇਸ ਸਬੰਧੀ ਹੁਣ ਡੂੰਘੀ ਤਫਤੀਸ਼ ਚੱਲ ਰਹੀ ਹੈ, ਜਿਸ ਕਰਕੇ ਮਿਲੀਅਨ ਡਾਲਰਾਂ ਦੀ ਵਾਪਸੀ ਵੀ ਸਰਕਾਰ ਨੂੰ ਆ ਚੁੱਕੀ ਹੈ ਅਤੇ ਅਜੇ ਹੋਰ ਕਈ ਮਿਲੀਅਨ ਡਾਲਰਾਂ ਦੀ ਵਾਪਸੀ ਦੀ ਸੰਭਾਵਨਾ ਹੋਰ ਵੀ ਹੈ। ਸਭ ਤੋਂ ਵੱਡੀ $42 ਮਿਲੀਅਨ ਦੀ ਰਕਮ ਸਿਲਵਰ ਫਰਨ ਫਾਰਮ ਵਲੋਂ ਵਾਪਿਸ ਕੀਤੀ ਗਈ ਹੈ।

ADVERTISEMENT
NZ Punjabi News Matrimonials