Tuesday, 27 February 2024
03 July 2020 New Zealand

ਬੀਤੇ 2 ਸਾਲਾਂ ਵਿੱਚ, ਅੱਜ ਹੈ ਆਕਲੈਂਡ ਦਾ ਸਭ ਤੋਂ ਠੰਢਾ ਦਿਨ

ਬੀਤੇ 2 ਸਾਲਾਂ ਵਿੱਚ, ਅੱਜ ਹੈ ਆਕਲੈਂਡ ਦਾ ਸਭ ਤੋਂ ਠੰਢਾ ਦਿਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮੈਟ ਸਰਵਿਸ ਅਨੁਸਾਰ ਜੂਨ 2018 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਕਲੈਂਡ ਦਾ ਤਾਪਮਾਨ ਸਭ ਤੋਂ ਠੰਢਾ ਤੇ ਘੱਟ ਦਰਜ ਕੀਤਾ ਗਿਆ ਹੈ। ਅਸਮਾਨ ਸਾਫ ਹੋਣ ਦੇ ਬਾਵਜੂਦ ਜਿਆਦਾਤਰ ਇਲਾਕਿਆਂ ਵਿੱਚ ਜੈਕ ਫਰੋਸਟ ਵੀ ਦੇਖਣ ਨੂੰ ਮਿਲੀ, ਅਜਿਹਾ ਇਸ ਲਈ ਕਿਉਂਕਿ ਤਾਪਮਾਨ ਵਿੱਚ ਕਾਫੀ ਜਿਆਦਾ ਠੰਢਕ ਸੀ ਤੇ ਇਸੇ ਕਰਕੇ ਕਈ ਇਲਾਕਿਆਂ ਵਿੱਚ ਤਾਪਮਾਨ -5 ਡਿਗਰੀ ਸੈਲਸੀਅਸ ਤੱਕ ਵੀ ਦੇਖਣ ਨੂੰ ਮਿਲਿਆ। ਸਭ ਤੋਂ ਘੱਟ ਤਾਪਮਾਨ ਨੈਲਸਨ ਐਲਪਾਈਨ ਵਿਲੈਜ ਸੈਂਟ ਆਰਨੋਡ ਦਾ ਦਰਜ ਹੋਇਆ, ਜਿੱਥੇ ਤਾਪਮਾਨ -7.7 ਡਿਗਰੀ ਦਰਜ ਕੀਤਾ ਗਿਆ। ਕੈਂਟਰਬਰੀ ਦੇ ਪੁਕਾਕੀ ਵਿੱਚ ਤਾਪਮਾਨ -7.6 ਡਿਗਰੀ ਦਰਜ ਕੀਤਾ ਗਿਆ।

ADVERTISEMENT
NZ Punjabi News Matrimonials