Tuesday, 27 February 2024
03 July 2020 New Zealand

ਸੁਪਰੀਮ ਸਿੱਖ ਕੌਂਸਲ ਨੇ ਕੀਤੀ ਸ਼ਹੀਦ ਦੀ ਪਤਨੀ ਦੀ ਸਹਾਇਤਾ

ਸਿਰੜੀ ਬੀਬੀ ਅਤੇ ਬੇਟੀ ਲਈ ਭੇਜੇ 2 ਲੱਖ ਰੁਪਈਏ
ਸੁਪਰੀਮ ਸਿੱਖ ਕੌਂਸਲ ਨੇ ਕੀਤੀ ਸ਼ਹੀਦ ਦੀ ਪਤਨੀ ਦੀ ਸਹਾਇਤਾ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਸੁਪਰੀਮ ਸਿੱਖ ਕੌਂਸਲ ਨੇ ਇੱਕ ਸਿਰੜ ਰੱਖਣ ਵਾਲੀ ਬੀਬੀ ਅਤੇ ਉਸਦੀ ਬੇਟੀ ਲਈ 2 ਲੱਖ ਰੁਪਏ ਭੇਜੇ ਹਨ। ਬੀਬੀ ਨੇ ਸੰਨ '84 'ਚ ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਦੂਜਾ ਵਿਆਹ ਨਹੀਂ ਕਰਵਾਇਆ ਸਗੋਂ ਬਹੁਤ ਹੀ ਤੰਗੀ-ਤੁਰਸੀæ ਝੱਲ ਕੇ ਆਪਣੀ ਕੁੱਝ ਮਹੀਨਿਆਂ ਨੂੰ ਬੇਟੀ ਨੂੰ ਪਾਲਿਆ ਹੈ, ਜੋ 36 ਸਾਲ ਦੀ ਹੋ ਜਾਣ ਬਾਵਜੂਦ ਵੀ ਅਜੇ ਕੰਵਾਰੀ ਹੈ।

ਸ਼ਹੀਦ ਭਾਈ ਗੁਰਮੇਜ ਸਿੰਘ ਫੱਤੂਢੀਂਗਾ ਦੇ ਪਰਿਵਾਰ ਦੀ ਗਰੀਬੀ ਬਾਰੇ ਪਿਛਲੇ ਦਿਨੀਂ ਭਾਈ ਬਗੀਚਾ ਸਿੰਘ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਇੱਕ ਵੀਡੀਓ ਪਾਈ ਸੀ। ਜਿਸ ਪਿਛੋਂ ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਕੌਂਸਲ ਨੇ 2 ਦੋ ਲੱਖ ਰੁਪਏ ਦੀ ਰਾਸ਼ੀ ਪਿੰਡ ਸੈਫ਼ਲਾਬਾਦ (ਕਪੂਰਥਲਾ) ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਲੀਡਰ ਨੂੰ ਭੇਜੀ ਗਈ ਹੈ। ਇਸ ਤੋਂ ਇਲਾਵਾ ਦਵਿੰਦਰ ਸਿੰਘ ਰਾਜਾ ਵਿਰਕ ਵੱਲੋਂ ਦੁਬਈ ਤੋਂ 25 ਹਜ਼ਾਰ ਰੁੱਪਏ ਦੀ ਮੱਦਦ ਭੇਜੀ ਗਈ ਹੈ। ਜੋ 1 ਜੁਲਾਈ ਬੁੱਧਵਾਰ ਵਾਲੇ ਦਿਨ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਭਾਈ ਬਗੀਚਾ ਸਿੰਘ ਦੀ ਵੀਡੀਓ ਅਨੁਸਾਰ ਭਾਈ ਗੁਰਮੇਜ ਸਿੰਘ ਫੱਤੂਢੀਂਗਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਾਡੀਗਾਰਡ ਸਨ ਅਤੇ ਉਨ੍ਹਾਂ ਦੇ ਨਾਲ ਸੰਨ '84 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਫ਼ੌਜੀ ਹਮਲੇ 'ਚ ਸ਼ਹੀਦ ਹੋ ਗਏ ਸਨ। ਜਿਸ ਪਿੱਛੋਂ ਉਨ੍ਹਾਂ ਦੀ ਵਿਧਵਾ ਬੀਬੀ ਨੇ ਆਪਣੇ ਪਤੀ ਦੀ ਸ਼ਹਾਦਤ ਨੂੰ ਸਿਰ ਮੱਥੇ ਮੰਨਦਿਆਂ ਦੂਜਾ ਵਿਆਹ ਨਹੀਂ ਕਰਵਾਇਆ। ਹਾਲਾਂਕਿ ਸਹੁਰਾ ਪਰਿਵਾਰ ਨੇ ਉਨ੍ਹਾਂ 'ਤੇ ਦੂਜਾ ਵਿਆਹ ਕਰਵਾ ਲੈਣ ਵਾਸਤੇ ਜ਼ੋਰ ਪਾਇਆ ਸੀ। ਪਰ ਬੀਬੀ ਨੇ ਨਾਂਹ ਕਰ ਦਿੱਤੀ। ਬੀਬੀ ਦੇ ਦੱਸਣ ਅਨੁਸਾਰ ਬਾਅਦ 'ਚ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਕੁੱਝ ਮਹੀਨਿਆਂ ਦੀ ਬੱਚੀ ਨਾਲ ਘਰੋਂ ਬਾਹਰ ਕੱਢ ਦਿੱਤਾ ਸੀ। ਜਿਸਨੂੰ ਉਸਨੇ ਬਹੁਤ ਹੀ ਮੁਸ਼ਕਲ ਨਾਲ ਦਿਹਾੜੀਆਂ ਕਰਕੇ ਪਾਲਿਆ। ਉਸਦੀ ਬੱਚੀ ਹੁਣ 36 ਸਾਲ ਤੋਂ ਉੱਤੇ ਦੀ ਹੋ ਚੁੱਕੀ ਹੈ ਪਰ ਘਰ ਦੀ ਗਰੀਬੀ ਕਾਰਨ ਕਾਰਨ ਅਜੇ ਤੱਕ ਵਿਆਹ ਨਹੀਂ ਹੋ ਸਕਿਆ।
ਅਜਿਹੇ ਹਾਲਾਤ ਦੇ ਬਾਵਜੂਦ ਦੋਵੇਂ ਮਾਂ-ਧੀਆਂ ਆਪਣੇ ਪਤੀ ਅਤੇ ਪਿਤਾ ਗੁਰਮੇਜ ਸਿੰਘ ਦੀ ਸ਼ਹੀਦੀ 'ਤੇ ਮਾਣ ਕਰਦੀਆਂ ਹਨ।

ADVERTISEMENT
NZ Punjabi News Matrimonials