ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੀਆਂ 3 ਮਸ਼ਹੂਰ ਹਸਤੀਆਂ, ਸਾਬਕਾ ਮੁੱਖ ਵਿਗਿਆਨ ਸਲਾਹਕਾਰ ਸਰ ਪੀਟਰ ਗਲੁਕਮੇਨ, ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲਾਰਕ ਤੇ ਏਅਰ ਨਿਊਜੀਲੈਂਡ ਦੇ ਸਾਬਕਾ ਮੁੱਖ ਪ੍ਰਬੰਧਕ ਰੋਬ ਫੀਫੀ ਨੇ ਸਰਕਾਰ ਨੂੰ ਜਲਦ ਤੋਂ ਜਲਦ ਨਿਊਜੀਲੈਂਡ ਦੇ ਬਾਰਡਰ ਖੋਲਣ ਦੀ ਗੱਲ ਆਖੀ ਹੈ, ਇਨ੍ਹਾਂ ਤਿੰਨਾਂ ਹਸਤੀਆਂ ਦਾ ਮੰਨਣਾ ਹੈ ਕਿ ਜਿਨ੍ਹੀਂ ਦੇਰ ਬਾਰਡਰ ਖੋਲਣ ਵਿੱਚ ਹੋਏਗੀ, ਓਨੀਂ ਜਿਆਦਾ ਆਰਥਿਕ ਤੰਗੀ ਨਿਊਜੀਲੈਂਡ ਨੂੰ ਝੱਲਣੀ ਪਏਗੀ ਤੇ ਸਮਾਜਿਕ ਖੁਸ਼ਹਾਲੀ ਵੀ ਓਨੀਂ ਜਿਆਦਾ ਘਟਦੀ ਜਾਏਗੀ।
ਇਨ੍ਹਾਂ ਵਲੋਂ ਨਿਊਜੀਲੈਂਡ ਦੇ ਮੌਜੂਦਾ ਕੁਆਰਂਟੀਨ ਸਿਸਟਮ ਨੂੰ ਵੀ ਬੇਅਸਰ ਦੱਸਦਿਆਂ, ਜਲਦ ਤੋਂ ਜਲਦ ਬਦਲਣ ਦੀ ਗੱਲ ਆਖੀ ਹੈ ਤਾਂ ਜੋ ਜਿਆਦਾ ਵੱਡੀ ਗਿਣਤੀ ਵਿੱਚ ਬਾਹਰੋਂ ਆਏ ਲੋਕਾਂ ਨੂੰ ਕੁਆਰਂਟੀਨ ਅਤੇ ਆਈਸੋਲੇਟ ਕੀਤਾ ਜਾਏ। ਗਲੁਕਮੈਨ ਨੇ ਖਾਸਤੌਰ 'ਤੇ ਕਿਹਾ ਹੈ ਕਿ ਬਾਰਡਰ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕੀਤੇ ਜਾਣਾ ਕਿਸੇ ਗੱਲ ਦਾ ਹੱਲ ਨਹੀਂ ਤੇ ਇਸ ਸਬੰਧੀ ਸਰਕਾਰ ਨੂੰ ਕੋਈ ਪੁੱਖਤਾ ਰਣਨੀਤੀ ਬਨਾਉਣੀ ਜਰੂਰੀ ਹੈ।