ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਰਕੇ 26 ਮਾਰਚ ਤੋਂ ਲਾਗੂ ਸਖਤਾਈਆਂ ਤੋਂ ਬਾਅਦ ਨਿਊਜੀਲ਼ੈਂਡ ਪੁੱਜੇ 25,000 ਤੋਂ ਵਧੇਰੇ ਰਿਹਾਇਸ਼ੀ ਅਤੇ ਯਾਤਰੀ ਹੁਣ ਤੱਕ ਸਰਕਾਰੀ ਆਈਸੋਲੇਸ਼ਨ ਵਿੱਚ ਠਹਿਰਾਅ ਕਰ ਚੁੱਕੇ ਹਨ। ਇਸ ਵੇਲੇ ਵੀ 5212 ਨਿਊਜੀਲੈਂਡ ਵਾਸੀ ਇਨ੍ਹਾਂ ਜਗਾਹਾਂ ਵਿੱਚ ਕੁਆਰਂਟੀਨ ਕਰ ਰਹੇ ਹਨ ਅਤੇ ਅਗਲੇ ਹਫਤੇ ਤੱਕ ਹੋਰਾਂ ਹਜਾਰਾਂ ਨਿਊਜੀਲੈਂਡ ਵਾਪਿਸ ਆਉਣ 'ਤੇ 14 ਦਿਨ ਲਈ ਇਸ ਦੌਰ ਚੋਂ ਗੁਜਰਣਗੇ।
ਸਰਕਾਰੀ ਸੂਤਰਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਤਾਂ ਕੋਰੋਨਾ ਦੇ ਲੱਛਣ ਨਹੀਂ ਹੁੰਦੇ ਉਨ੍ਹਾਂ ਨੂੰ ਆਈਸੋਲੇਸ਼ਨ ਲਈ ਭੇਜਿਆ ਜਾਂਦਾ ਹੈ, ਜਿੱਥੇ ਨਿਯਮ ਥੋੜੇ ਸੁਖਾਲੇ ਹੁੰਦੇ ਹਨ ਅਤੇ ਸੀਮਿਤ ਜਗ੍ਹਾ ਵਿੱਚ ਘੁੰਮਿਆ ਫਿਰਿਆ ਜਾ ਸਕਦਾ ਹੈ, ਪਰ ਜੇ ਕਿਸੇ ਨੂੰ ਕੋਰੋਨਾ ਦੇ ਲ਼ੱਛਣ ਦਿੱਸਦੇ ਹੋਣ ਜਾਂ ਪੁਸ਼ਟੀ ਹੋਏ ਤਾਂ ਉਸਨੂੰ ਕੁਆਰਂਟੀਨ ਕੀਤਾ ਜਾਂਦਾ ਹੈ ਤੇ ਉਸਨੂੰ ਕਮਰੇ ਵਿੱਚੋਂ ਵੀ ਬਾਹਰ ਨਿਕਲਣ ਦੀ ਇਜਾਜਤ ਨਹੀਂ ਹੁੰਦੀ।
ਆਕਲੈਂਡ, ਵੈਲੰਿਗਟਨ ਤੇ ਕ੍ਰਾਈਸਚਰਚ ਵਿੱਚ ਇਹ ਦੋਨੋਂ ਸੁਵਿਧਾਵਾਂ ਉਪਲਬਧ ਹਨ, ਜਦਕਿ ਰੋਟੋਰੂਆ ਤੇ ਹੈਮਿਲਟਨ ਵਿੱਚ ਸਿਰਫ ਮੈਨੇਜਡ ਆਈਸੋਲੇਸ਼ਨ ਹੀ ਉਪਲਬਧ ਹੈ।