Tuesday, 27 February 2024
03 July 2020 New Zealand

ਜਿਨ੍ਹਾਂ ਪਾਣੀ ਆਕਲੈਂਡ ਵਾਸੀ ਬਚਾਉਂਦੇ ਨੇ ਉਸ ਤੋਂ ਕਿਤੇ ਜਿਆਦਾ ਤਾਂ ਰੋਜਾਨਾ ਹੋ ਜਾਂਦਾ ਲੀਕ

ਜਿਨ੍ਹਾਂ ਪਾਣੀ ਆਕਲੈਂਡ ਵਾਸੀ ਬਚਾਉਂਦੇ ਨੇ ਉਸ ਤੋਂ ਕਿਤੇ ਜਿਆਦਾ ਤਾਂ ਰੋਜਾਨਾ ਹੋ ਜਾਂਦਾ ਲੀਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪਿਛਲੇ ਕਈ ਮਹੀਨਿਆਂ ਤੋਂ ਸੋਕੇ ਵਰਗੇ ਹਲਾਤਾਂ ਕਰਕੇ ਆਕਲੈਂਡ ਵਾਸੀਆਂ ਨੂੰ ਪਾਣੀ ਬਚਾਉਣ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ, ਪਾਣੀ ਬਚਾਉਣ ਲਈ ਗੱਡੀਆਂ ਆਦਿ ਨੂੰ ਧੋਣਾ ਬੰਦ ਕਰਨ ਤੋਂ ਇਲਾਵਾ, ਨਹਾਉਣ ਲਈ ਘੱਟੋ-ਘੱਟ ਪਾਣੀ ਵਰਤਣ ਜਿਹੇ ਦਿਸ਼ਾ ਨਿਰਦੇਸ਼ ਸ਼ਾਮਿਲ ਹਨ ਤੇ ਇਸ ਨਾਲ ਇੱਕ ਅੰਦਾਜੇ ਅਨੁਸਾਰ ਲਗਭਗ 30 ਮਿਲੀਅਨ ਲਿਟਰ ਪਾਣੀ ਰੋਜਾਨਾ ਬਚਾਇਆ ਵੀ ਜਾਂਦਾ ਹੈ। ਪਰ ਹੁਣ ਜੋ ਤੱਥ ਸਾਹਮਣੇ ਆਏ ਹਨ, ਓਹ ਸੱਚਮੁੱਚ ਹੀ ਹੈਰਾਨ ਕਰ ਦੇਣ ਵਾਲੇ ਹਨ, ਕਿਉਂਕਿ ਸਿਰ ਆਕਲੈਂਡ ਵਿੱਚ ਹੀ ਟੁੱਟੀਆਂ ਪਾਈਪਾਂ ਦੀ ਸੱਮਸਿਆ ਕਰਕੇ ਰੋਜਾਨਾ ਲਗਭਗ 50 ਮਿਲੀਅਨ ਲਿਟਰ ਪਾਣੀ ਜਾਇਆ ਵੀ ਹੋ ਜਾਂਦਾ ਹੈ। ਪਾਈਪਾਂ ਟੁੱਟਣ ਦਾ ਕਾਰਨ ਵੀ ਜਮੀਨ ਦੇ ਖੁਸ਼ਕ ਹੋਣ ਕਰਕੇ ਸਖਤ ਹੋਣ ਨੂੰ ਮੰਨਿਆ ਜਾ ਰਿਹਾ ਹੈ।
ਇਸ ਸਬੰਧੀ ਵਾਟਰਕੇਅਰ ਦੇ ਮੁੱਖ ਪ੍ਰਬਧੰਕ ਰਵੀਨ ਜਦੂਰਾਮ ਦਾ ਕਹਿਣਾ ਹੈ ਕਿ ਇਸ ਸਭ ਕਰਕੇ ਪਾਣੀ ਬਚਾਉਣ ਦੇ ਟੀਚੇ ਤੱਕ ਪਹੁੰਚਣਾ ਸੱਚਮੁੱਚ ਹੀ ਮੁਸ਼ਕਿਲ ਸਾਬਿਤ ਹੁੰਦਾ ਜਾ ਰਿਹਾ ਹੈ ਤੇ ਜੇ ਪੂਰੀ ਪਾਈਪਲਾਈਨ ਦੀ ਮੁਰੰਮਤ ਦੀ ਗੱਲ ਕਰੀਏ ਤਾਂ ਉਹ ਵੀ ਸੁਖਾਲਾ ਕੰਮ ਨਹੀਂ ਹੈ। ਪਰ ਇਸ ਸਭ ਤੋਂ ਉੱਤੇ ਭਵਿੱਖ ਵਿੱਚ ਦੂਜੇ ਹੋਰ ਉਪਾਅ ਲੱਭਣਾ ਬਹੁਤ ਜਰੂਰੀ ਹੁੰਦਾ ਜਾ ਰਿਹਾ ਹੈ।
ਪਾਣੀ ਜਾਇਆ ਜਾਣ ਦੀ ਔਸਤ ਦੀ ਜੇ ਗੱਲ ਕਰੀਏ ਤਾਂ ਆਕਲੈਂਡ ਦੀ ਪਾਣੀ ਜਾਇਆ ਜਾਣ ਦੀ ਔਸਤ 13% ਹੈ ਜਦਕਿ ਨਿਊਜੀਲੈਂਡ ਦੀ ਇਸ ਤੋਂ ਕਿਤੇ ਜਿਆਦਾ ਔਸਤ 18% ਹੈ।

ADVERTISEMENT
NZ Punjabi News Matrimonials