Wednesday, 28 February 2024
04 July 2020 New Zealand

ਨਸਲਵਾਦੀ ਟਿੱਪਣੀ ਦੀ ਹੌਂਸਲਵਧਾਈ ਕਰਨ ਵਾਲੇ ਲੇਬਰ ਦੇ ਉਮੀਦਵਾਰ ਦੀ ਪਾਰਟੀ ਤੋਂ ਛੁੱਟੀ

ਨਸਲਵਾਦੀ ਟਿੱਪਣੀ ਦੀ ਹੌਂਸਲਵਧਾਈ ਕਰਨ ਵਾਲੇ ਲੇਬਰ ਦੇ ਉਮੀਦਵਾਰ ਦੀ ਪਾਰਟੀ ਤੋਂ ਛੁੱਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਪਾਰਟੀ ਦੇ ਸੂਚੀ ਉਮੀਦਵਾਰ ਕਰਟ ਟੋਆਗਾਗਾ ਨੂੰ ਇੱਕ ਗੈਰ-ਮੁਸਲਿਮ ਪੋਸਟ ਦੀ ਕੀਤੀ ਹੌਂਸਲਾ ਵਧਾਈ ਕਾਫੀ ਮਹਿੰਗੀ ਪਈ ਹੈ, ਕਿਉਂਕਿ ਪਾਰਟੀ ਨੇ ਇਸ ਕਰਕੇ ਉਸਦੀ ਪੱਕੀ ਛੁੱਟੀ ਕਰ ਦਿੱਤੀ ਹੈ। ਦਰਅਸਲ ਇਹ ਮਾਮਲਾ ਤਾਂ 2013 ਦਾ ਹੈ, ਪਰ ਪਾਰਟੀ ਹੁਕਮਰਾਨਾ ਨੂੰ ਇਸ ਬਾਰੇ ਹੁਣ ਜਾਕੇ ਪਤਾ ਲੱਗਿਆ ਸੀ ਤੇ ਪਾਰਟੀ ਦੀ ਦਿੱਖ 'ਤੇ ਕੋਈ ਦਾਗ ਨਾ ਲੱਗੇ ਇਸੇ ਲਈ ਇਹ ਫੈਸਲਾ ਲਿਆ ਗਿਆ ਹੈ।
ਟੋਆਗਾਗਾ ਅਨੁਸਾਰ ਉਸਨੇ ਇਹ ਟਵਿਟ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਕੀਤਾ ਸੀ ਤੇ ਇਸ ਲਈ ਮੁਆਫੀ ਵੀ ਮੰਗੀ ਹੈ।
ਟੋਆਗਾਗਾ 2017 ਵਿੱਚ ਹੈਲੇਂਸਵਿਲੇ ਤੋਂ ਨੈਸ਼ਨਲ ਦੇ ਕ੍ਰਿਸ ਪੈਂਕ ਖਿਲਾਫ ਚੋਣਾ ਵਿੱਚ ਖੜਿਆ ਸੀ ਤੇ ਉਸਨੂੰ ਚੋਣਾ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ।

ADVERTISEMENT
NZ Punjabi News Matrimonials