Thursday, 22 February 2024
04 July 2020 New Zealand

ਯਾਤਰੀਆਂ ਲਈ ਏਅਰ ਇੰਡੀਆ ਨੇ ਸਸਤੀਆਂ ਕੀਤੀਆਂ ਟਿਕਟਾਂ

ਯਾਤਰੀਆਂ ਲਈ ਏਅਰ ਇੰਡੀਆ ਨੇ ਸਸਤੀਆਂ ਕੀਤੀਆਂ ਟਿਕਟਾਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇਕਨਾਮਿਕ ਟਾਈਮਜ ਦੇ ਹਵਾਲੇ ਤੋਂ ਹਾਸਿਲ ਹੋਈ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਏਅਰ ਇੰਡੀਆ ਜੋ ਕਿ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਉਡਾਣਾ ਵੱਖੋ-ਵੱਖ ਮੁਲਕਾਂ ਨੂੰ ਚਲਾ ਰਹੀ ਸੀ, ਤੇ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਵੀ ਹੋ ਰਹੀ ਸੀ, ਪਰ ਟਿਕਟਾਂ ਦੇ ਕਿਰਾਏ ਹੱਦੋਂ ਵੱਧ ਹੋਣ ਕਰਕੇ ਯਾਤਰੀਆਂ ਵਿੱਚ ਇਸ ਨੂੰ ਲੈਕੇ ਕਾਫੀ ਨਾਰਾਜਗੀ ਸੀ ਤੇ ਇਸ ਦੀ ਕਾਫੀ ਅਲੋਚਨਾ ਵੀ ਹੋ ਰਹੀ ਸੀ।
ਆਪਣੀ ਲਗਾਤਾਰ ਹੋ ਰਹੀ ਇਸ ਅਲੋਚਨਾ ਨੂੰ ਠੱਲ ਪਾਉਣ ਲਈ ਏਅਰ ਇੰਡੀਆਂ ਨੇ ਨਵੀਆਂ ਉਡਾਣਾ ਲਈ ਟਿਕਟਾਂ ਦੇ ਮੁੱਲ ਘਟਾਉਣ ਦੀ ਗੱਲ ਆਖੀ ਹੈ। ਯੂਨੀਅਨ ਸੀਵਿਲ ਏਵੀਏਸ਼ਨ ਮਨਿਸਟਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਨਵੀਆਂ ਟਿਕਟਾਂ ਦੇ ਮੁੱਲਾਂ ਵਿੱਚ $500 ਤੱਕ ਦੀ ਕਟੌਤੀ ਕੀਤੀ ਗਈ ਹੈ।

ADVERTISEMENT
NZ Punjabi News Matrimonials