Thursday, 22 February 2024
04 July 2020 New Zealand

ਇਹ ਹੈ ਕ੍ਰਾਈਸਚਰਚ ਦਾ ਅਸਲ ਹੀਰੋ ਜੋੜਾ, ਜੋ ਕਿ ਕੋਰੋਨਾ ਪੀੜਿਤ ਕਾਰੋਬਾਰਾਂ ਤੇ ਲੋਕਾਂ ਦੀ ਮੱਦਦ ਲਈ ਪੱਲਿਓਂ ਖਰਚ ਚੁੱਕਾ $18,000

ਇਹ ਹੈ ਕ੍ਰਾਈਸਚਰਚ ਦਾ ਅਸਲ ਹੀਰੋ ਜੋੜਾ, ਜੋ ਕਿ ਕੋਰੋਨਾ ਪੀੜਿਤ ਕਾਰੋਬਾਰਾਂ ਤੇ ਲੋਕਾਂ ਦੀ ਮੱਦਦ ਲਈ ਪੱਲਿਓਂ ਖਰਚ ਚੁੱਕਾ $18,000 - NZ Punjabi News

ਆਕਲੈਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦਾ ਰਹਿਣ ਵਾਲਾ ਜੈਮੀ ਸ਼ਵਾਸ ਤੇ ਉਸਦੀ ਪਤੀਨੀ ਨੀਸ਼ੀ ਜੋਸਫ ਕਾਇਰੋਪ੍ਰੈਕਟਿਕ ਦੀ ਕਲੀਨਿਕ ਚਲਾਉਂਦੇ ਹਨ, ਪਰ ਪਿਛਲੇ ਇੱਕ ਮਹੀਨੇ ਤੋਂ ਜੈਮੀ ਨੇ ਆਪਣੇ ਉਸ ਸੁਪਨੇ ਨੂੰ ਪੂਰਾ ਕੀਤਾ ਹੈ, ਜਿਸ ਵਿੱਚ ਉਸਦੀ ਚਾਹ ਸੀ ਕਿ ਉਹ ਕੋਰੋਨਾ ਪ੍ਰਭਾਵਿਤ ਲੋੜਵੰਦਾਂ ਦੀ ਮੱਦਦ ਕਰੇ, ਇਸ ਲਈ ਉਸਨੇ ਰੋਜਾਨਾ ਕ੍ਰਾਈਸਚਰਚ ਦੇ ਉਪਨਗਰਾਂ ਦੇ ਰੈਸਟੋਰੈਂਟਾਂ ਤੇ ਕੈਫਿਆਂ ਵਿੱਚ ਜਾਣਾ ਸ਼ੁਰੂ ਕੀਤਾ ਤੇ ਇੱਕ ਦੋ ਕੌਫੀਆਂ ਦੇ ਬਦਲੇ ਰੈਸਟੋਰੈਂਟ ਵਾਲਿਆਂ ਨੂੰ $250 ਦੀ ਇੱਕ ਮੱਦਦ ਕੀਤੀ। ਰੈਸਟੋਰੈਂਟ ਉਸ ਨੇ ਇਸ ਲਈ ਚੁਣੇ ਕਿਉਂੀਕ ਇਹ ਕਾਰੋਬਾਰ ਕੋਰੋਨਾ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਸ ਤਰ੍ਹਾਂ ਕਰਦੇ-ਕਰਦੇ ਉਸਨੇ ਹੁਣ ਤੱਕ ਇੱਕ ਮਹੀਨੇ ਵਿੱਚ $7000 ਤੱਕ ਜੇਬ ਚੋਂ ਖਰਚ ਦਿੱਤੇ ਹਨ ਤੇ ਉਸਦਾ ਕਹਿਣਾ ਹੈ ਕਿ ਇਹ ਮੱਦਦ ਉਸ ਵੇਲੇ ਤੱਕ ਜਾਰੀ ਰਹੇਗੀ ਜੱਦੋਂ ਤੱਕ ਉਸਦੇ ਕਾਰੋਬਾਰ ਤੋਂ ਉਸਨੂੰ ਕਮਾਈ ਹੁੰਦੀ ਰਹੇਗੀ ਤੇ ਕੋੋਰੋਨਾ ਦਾ ਪ੍ਰਭਾਵ ਖਤਮ ਨਹੀਂ ਹੋ ਜਾਂਦਾ।
ਦੱਸਦੀਏ ਕਿ ਇਸ ਕੰਮ ਵਿੱਚ ਉਸਦੀ ਪਤਨੀ ਨੀਸ਼ੀ ਵੀ ਪਿੱਛੇ ਨਹੀਂ ਹੈ, ਉਸਨੇ ਹੁਣ ਤੱਕ ਆਪਣੀ ਕਲ਼ੀਨਿਕ ਵਿੱਚ ਆਏ ਮਰੀਜਾਂ ਤੋਂ ਕੋਰੋਨਾ ਸਮੇਂ ਦੌਰਾਨ $11,000 ਦੀ ਫੀਸ ਮੁਆਫ ਕੀਤੀ ਹੈ ਤਾਂ ਜੋ ਕੋਰੋਨਾ ਦੇ ਇਸ ਪ੍ਰਭਾਵ ਨੂੰ ਘਟਾਇਆ ਜਾ ਸਕੇ। ਸਲਾਮ ਹੈ ਦੋਨਾਂ ਦੀ ਜਿੰਦਾਦਿਲੀ ਨੂੰ, ਜੋ ਕੋਰੋੋਨਾ ਦੀ ਇਸ ਮੰਦੀ ਭਰੇ ਵੇਲੇ ਵਿੱਚ ਹਾੜੇ ਕੱਢ ਰਹੇ ਲੋਕਾਂ ਦੀ ਆਪਣੀ ਪੁੱਜਦੀ-ਸਰਦੀ ਮੱਦਦ ਕਰ ਰਹੇ ਹਨ।

ADVERTISEMENT
NZ Punjabi News Matrimonials