ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 3 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਇਸਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ 21 ਹੋ ਗਈ ਹੈ। ਤਿੰਨੋਂ ਕੇਸ ਹੀ ਮੈਨੇਜਡ ਆਈਸੋਲੇਸ਼ਨ ਤੇ ਕੁਆਰਂਟੀਨ ਨਾਲ ਸਬੰਧਿਤ ਹਨ।
ਤਿੰਨੋਂ ਕੇਸ ਹੀ ਭਾਰਤ ਤੋਂ ਨਵੀਂ ਦਿੱਲੀ ਤੋਂ 30 ਜੂਨ ਨੂੰ ਕ੍ਰਾਈਸਚਰਚ ਪੁੱਜੇ ਸਨ। ਰਸਤੇ ਵਿੱਚ ਜਹਾਜ ਸਿੰਘਾਪੁਰ ਰੁਕਿਆ ਸੀ, ਪਰ ਇਨ੍ਹਾਂ ਚੋਂ ਕਿਸੇ ਨੇ ਵੀ ਜਹਾਜ ਨਹੀਂ ਛੱਡਿਆ ਸੀ।