Tuesday, 27 February 2024
05 July 2020 New Zealand

ਆਈਸੋਲੇਸ਼ਨ ਚੋਂ ਭੱਜਣ ਵਾਲੀ ਮਹਿਲਾ 'ਤੇ ਦੋਸ਼ ਹੋਣਗੇ ਦਾਇਰ

ਆਈਸੋਲੇਸ਼ਨ ਚੋਂ ਭੱਜਣ ਵਾਲੀ ਮਹਿਲਾ 'ਤੇ ਦੋਸ਼ ਹੋਣਗੇ ਦਾਇਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਪੁਲਮੇਨ ਹੋਟਲ 'ਚ ਆਈਸੋਲੇਸ਼ਨ ਕਰ ਰਹੀ ਬਿ੍ਰਸਬੇਨ ਤੋਂ ਆਈ 43 ਸਾਲਾ ਮਹਿਲਾ ਦੇ ਮੈਨੇਜਡ ਆਈਸੋਲੇਸ਼ਨ ਚੋਂ ਗਾਇਬ ਹੋਣ ਦੀ ਖਬਰ ਪੁਲਿਸ ਨੂੰ ਮਿਲੀ ਸੀ। ਜਿਸ ਤੋਂ ਬਾਅਦ 2 ਘੰਟਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਉਕਤ ਮਹਿਲਾ ਨੂੰ ਐਨਜੇਕ ਐਵੇਨਿਊ ਚੋਂ ਲੱਭ ਲਿਆ ਹੈ। ਏਅਰ ਕਮਾਂਡਰ ਡੇਰਿਨ ਵੈੱਬ ਅਨੁਸਾਰ ਮਹਿਲਾ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਹਾਲਾਂਕਿ ਉਨ੍ਹਾਂ ਇਹ ਵੀ ਮੰਨਿਆਂ ਕਿ ਕਈਆਂ ਲਈ ਮੈਨੇਜਡ ਆਈਸੋਲੇਸ਼ਨ ਵਾਲੀ ਜਗ੍ਹਾ ਦਿਮਾਗ ਨੂੰ ਪ੍ਰੇਸ਼ਾਨੀ ਪੈਦਾ ਕਰਨ ਦਾ ਸੱਬਬ ਬਣ ਸਕਦੀ ਹੈ। ਪਰ ਨਿਯਮਾਂ ਅਨੁਸਾਰ 14 ਦਿਨ ਲਈ ਆਈਸੋਲੇਟ ਕਰਨਾ ਜਰੂਰੀ ਹੈ। ਮਹਿਲਾ ਨੂੰ ਗਿ੍ਰਫਤਾਰ ਕਰਨ ਵਾਲੇ 5 ਪੁਲਿਸ ਅਧਿਕਾਰੀਆਂ ਦੇ ਕੋਰੋਨਾ ਟੈਸਟ ਵੀ ਕੀਤੇ ਜਾਣਗੇ।

ADVERTISEMENT
NZ Punjabi News Matrimonials