Thursday, 22 February 2024
06 July 2020 New Zealand

ਅੱਜ ਇੱਕ ਹੋਰ ਕੋਰੋਨਾ ਦੇ ਕੇਸ ਦੀ ਹੋਈ ਪੁਸ਼ਟੀ

ਅੱਜ ਇੱਕ ਹੋਰ ਕੋਰੋਨਾ ਦੇ ਕੇਸ ਦੀ ਹੋਈ ਪੁਸ਼ਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰੀ ਨੇ ਬਿਆਨਬਾਜੀ ਜਾਰੀ ਕਰਕੇ ਦੱਸਿਆ ਹੈ ਕਿ ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ ਇੱਕ ਹੋਰ ਕੇਸ ਦੀ ਪੁਸ਼ਟੀ ਹੋਈ । ਇਹ ਕੇਸ ਵੀ ਮੈਨੇਜਡ ਆਈਸੋਲੇਸ਼ਨ ਨਾਲ ਸਬੰਧਿਤ ਹੈ।
ਇਹ ਇੱਕ 20+ ਉਮਰ ਦਾ ਨੌਜਵਾਨ ਹੈ ਜੋ ਕਿ ਲੰਡਨ ਤੋਂ 4 ਜੁਲਾਈ ਨੂੰ ਦੋਹਾ ਅਤੇ ਸਿਡਨੀ ਤੋਂ ਹੁੰਦੇ ਹੋਏ ਨਿਊਜੀਲੈਂਡ ਪੁੱਜਾ ਸੀ। ਇਸ ਨਵੇਂ ਕੇਸ ਨੂੰ ਸ਼ਾਮਿਲ ਕਰਨ ਤੋਂ ਬਾਅਦ ਨਿਊਜੀਲੈਂਡ ਵਿੱਚ ਕੁੱਲ ਐਕਟਿਵ ਕੇਸ 22 ਹੋ ਗਏ ਹਨ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਨਾਲ ਸਬੰਧਿਤ ਹਨ।

ADVERTISEMENT
NZ Punjabi News Matrimonials