Wednesday, 28 February 2024
06 July 2020 New Zealand

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ 'ਵੇਜ ਸਬਸਿਡੀ' ਕੀਤੀ ਬੰਦ

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ 'ਵੇਜ ਸਬਸਿਡੀ' ਕੀਤੀ ਬੰਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪਾਰਟੀ ਦੇ ਰਵਾਇਤੀ ਚੋਣ-ਸਾਲ ਸੰਮੇਲਨ ਮੌਕੇ ਸੈਂਕੜੇ ਪਾਰਟੀ ਕਾਰਕੁੰਨਾਂ ਤੇ ਹਜਾਰਾਂ ਦੀ ਗਿਣਤੀ ਵਿੱਚ ਆਨਲਾਈਨ ਸ਼ਾਮਿਲ ਹੋਏ ਨਿਊਜੀਲੈਂਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸ਼ਾਨਦਾਰ ਭਾਸ਼ਣ ਦਿੱਤਾ ਤੇ ਇਸ ਮੌਕੇ ਉਨ੍ਹਾਂ 'ਵੇਜ ਸਬਸਿਡੀ' ਬੰਦ ਕਰਨ ਦਾ ਐਲਾਨ ਵੀ ਕੀਤਾ, ਉਨ੍ਹਾਂ ਦੱਸਿਆ ਕਿ ਵੇਜ ਸਬਸਿਡੀ ਹਮੇਸ਼ਾ ਲਾਗੂ ਨਹੀਂ ਰਹਿ ਸਕਦੀ ਅਤੇ ਇਸੇ ਲਈ ਚੋਣਾਂ ਤੋਂ 3 ਹਫਤੇ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਵੇਜ ਸਬਸਿਡੀ ਤਹਿਤ 1.7 ਮਿਲੀਅਨ ਨੌਕਰੀਆਂ ਨੂੰ ਲਾਹਾ ਦਿੰਦਿਆਂ 12.3 ਬਿਲੀਅਨ ਡਾਲਰ ਖਰਚੇ ਜਾ ਚੁੱਕੇ ਹਨ।

ADVERTISEMENT
NZ Punjabi News Matrimonials