Thursday, 22 February 2024
06 July 2020 New Zealand

ਲੱਖਾਂ ਦੀ ਗਿਣਤੀ ਵਿੱਚ ਖਤਮ ਹੋਣ ਜਾ ਰਹੇ ਵਰਕ ਵੀਜੇ ਕਾਰੋਬਾਰੀਆਂ ਲਈ ਸਾਬਿਤ ਹੋਣਗੇ ਵੱਡੀ ਪ੍ਰੇਸ਼ਾਨੀ

ਲੱਖਾਂ ਦੀ ਗਿਣਤੀ ਵਿੱਚ ਖਤਮ ਹੋਣ ਜਾ ਰਹੇ ਵਰਕ ਵੀਜੇ ਕਾਰੋਬਾਰੀਆਂ ਲਈ ਸਾਬਿਤ ਹੋਣਗੇ ਵੱਡੀ ਪ੍ਰੇਸ਼ਾਨੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਇਸ ਵੇਲੇ 3.5 ਲੱਖ ਆਰਜੀ ਵੀਜਿਆਂ ਵਾਲੇ ਮੌਜੂਦ ਹਨ, ਜਿਨ੍ਹਾਂ ਚੋਂ 2 ਲੱਖ ਵਰਕ ਵੀਜਾ ਵਾਲੇ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਜਿਆਦਾਤਰ ਦੇ ਵਰਕ ਵੀਜਾ 25 ਸਤੰਬਰ ਨੂੰ ਖਤਮ ਹੋਣ ਜਾ ਰਹੇ ਹਨ ਤੇ ਕਾਰੋਬਾਰੀਆਂ ਲਈ ਇਹ ਇੱਕ ਵੱਡੀ ਪ੍ਰੇਸ਼ਾਨੀ ਸਾਬਿਤ ਹੋਣ ਜਾ ਰਹੀ ਹੈ, ਕਿਉਂਕਿ ਉਹ ਚਾਹ ਕੇ ਵੀ ਆਪਣੇ ਪ੍ਰਵਾਸੀ ਕਰਮਚਾਰੀ ਦਾ ਵੀਜਾ ਨਹੀਂ ਵਧਵਾ ਸਕਦੇ, ਕਿਉਂਕਿ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਭਰਤੀ ਦਾ ਪਹਿਲਾ ਮੌਕਾ ਨਿਊਜੀਲੈਂਡ ਦੇ ਸਿਟੀਜਨ ਜਾਂ ਪੀਆਰ ਧਾਰਕ ਨੂੰ ਦੇਣਾ ਪਏਗਾ, ਇਸ ਲਈ ਕੋਈ ਚਲਾਕੀ ਨਹੀਂ ਦਿਖਾਈ ਜਾ ਸਕਦੀ ਤੇ ਕਾਰੋਬਾਰੀਆਂ ਨੂੰ ਪ੍ਰਵਾਸੀ ਕਾਮਾ ਰੱਖਣ ਤੋਂ ਪਹਿਲਾਂ ਇਸ਼ਤਿਹਾਰਬਾਜੀ ਕਰਨੀ ਪਏਗੀ ਤੇ ਪੂਰੀ ਪ੍ਰਕਿਰਿਆ ਚੋਂ ਗੁਜਰਣਾ ਪਏਗਾ ਤਾਂ ਜੋ ਸਰਕਾਰ ਨੂੰ ਸੰਤੁਸ਼ਟੀ ਹੋ ਸਕੇ ਕਿ ਨਿਊਜੀਲੈਂਡ ਦੇ ਸਿਟੀਜਨ ਜਾਂ ਪੀਆਰ ਧਾਰਕ ਨੂੰ ਨੌਕਰੀ ਦਾ ਮੌਕਾ ਮਿਲਿਆ ਹੈ।
ਸਰਕਾਰੀ ਆਂਕੜੇ ਦੱਸਦੇ ਹਨ ਕਿ ਕੋਰੋਨਾ ਕਰਕੇ ਬੇਰੁਜਗਾਰੀ ਦੀ ਦਰ ਪਿਛਲੇ ਤਿੰਨ ਮਹੀਨਿਆਂ ਵਿੱਚ ਵੱਧਕੇ 4.3% ਤੋਂ 7.2% ਹੋ ਗਈ ਹੈ ਅਤੇ ਅਗਲੇ ਕੁਝ ਮਹੀਨਿਆਂ ਵਿੱਚ 9% ਤੱਕ ਪੁੱਜ ਜਾਏਗੀ ਅਤੇ ਇਸ ਨੂੰ ਰੋਕਣ ਲਈ ਪ੍ਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ, ਕਿਉਂਕਿ ਨੌਕਰੀਆਂ ਲਈ ਹੁਣ ਪਹਿਲ ਨਿਊਜੀਲੈਂਡ ਦੇ ਸਿਟੀਜਨ ਜਾਂ ਪੀਆਰ ਧਾਰਕ ਨੂੰ ਮਿਲੇਗੀ।
ਇਮੀਗ੍ਰੇਸ਼ਨ ਮੰਤਰੀ ਇਯਾਨ ਲੀਸ ਗਲੋਵੇ ਨੇ ਤਾਂ ਵਰਕ ਵੀਜਾ ਧਾਰਕਾਂ ਨੂੰ ਸਾਹਮਣੇ ਖੜੀ ਕੌੜੀ ਸੱਚਾਈ ਤੋਂ ਜਾਣੂ ਹੋਣ ਲਈ ਵੀ ਕਿਹਾ ਹੈ।
ਇਸ ਤੋਂ ਇਲਾਵਾ ਇਨ੍ਹੀਂ ਵੱਡੀ ਗਿਣਤੀ ਵਿੱਚ ਦੁਬਾਰਾ ਲੱਗਣ ਵਾਲੀਆਂ ਫਾਈਲਾਂ ਲਈ ਵੀ ਸਰਕਾਰ ਕੋਲ ਕੋਈ ਪੁੱਖਤਾ ਯੋਜਨਾ ਨਹੀਂ ਹੈ, ਜਿਸ ਕਰਕੇ ਲੱਗਣ ਵਾਲੀਆਂ ਫਾਈਲਾਂ ਲਈ ਸਮੇਂ ਦੀ ਖੱਜਲ-ਖੁਆਰੀ ਦਾ ਹੋਣਾ ਵੀ ਤੈਅ ਹੈ।

ADVERTISEMENT
NZ Punjabi News Matrimonials