Friday, 23 February 2024
06 July 2020 New Zealand

ਬੀਤੀ ਰਾਤ ਵਿਗੜੇ ਮੌਸਮ ਨੇ ਐਮਰਜੈਂਸੀ ਅਮਲੇ ਨੂੰ ਪਾਈਆ ਭਾਜੜਾ

ਬੀਤੀ ਰਾਤ ਵਿਗੜੇ ਮੌਸਮ ਨੇ ਐਮਰਜੈਂਸੀ ਅਮਲੇ ਨੂੰ ਪਾਈਆ ਭਾਜੜਾ - NZ Punjabi News

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਆਕਲੈਂਡ, ਨੌਰਥਲੈਂਡ ਅਤੇ ਵਾਈਕਾਟੋ ਇਲਾਕਿਆਂ ਵਿਚ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਨੇ ਭਾਰੀ ਤਬਾਹੀ ਮਚਾਈ।ਐਮਰਜੈਂਸੀ ਅਮਲੇ ਨੂੰ ਮੌਸਮ ਨਾਲ ਸਬੰਧਤ 50 ਤੋਂ ਵੱਧ ਕਾਲਾਂ ਆਈਆ।ਆਕਲੈਂਡ ਦੀ ਤਮਾਕੀ ਡਰਾਈਵ ਤੇ ਹੜ ਵਰਗੇ ਹਲਾਤ ਬਣਨ ਕਾਰਨ ਰਾਤ 9 ਵਜੇ ਬੰਦ ਕਰਨਾ ਪਿਆ ਅਤੇ ਜਿਸ ਨੂੰ ਸਵੇਰੇ ਦੁਬਾਰਾ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ।ਇਸੇ ਤਰਾ ਮੋਟਰਵੇਅ ਤੇ ਮਾਉਂਟ ਵਲਿੰਗਟਨ ਦੇ ਨਜਦੀਕ ਇੱਕ ਹਾਦਸਾ ਹੋਣ ਕਾਰਨ ਦੱਖਣ ਵੱਲ ਜਾਣ ਵਾਲੀਆਂ ਦੋਵੇਂ ਲੇਨਾਂ ਬੰਦ ਹੋ ਗਈਆਂ ਜਿਸ ਨਾਲ ਵੱਡਾ ਜਾਮ ਲੱਗਣ ਕਾਰਨ ਲੋਕਾ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।ਮੌਸਮ ਵਿਭਾਗ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਤੋਂ ਅੱਧੀ ਰਾਤ ਤੱਕ ਆਕਲੈਂਡ ਵਿਚ ਹਰ ਘੰਟੇ ਵਿਚ 15 ਤੋਂ 16 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।

ADVERTISEMENT
NZ Punjabi News Matrimonials