Tuesday, 27 February 2024
06 July 2020 New Zealand

ਮੈਨੂਰੇਵਾ: 14 ਸਾਲਾ ਕੁੜੀ ਨੂੰ ਪੈਸੇ ਦੇ ਕੇ ਸੈਕਸ ਕਰਨ ਦੀ ਪੇਸ਼ਕਸ਼ ਕਰਨ ਵਾਲੇ ਦੀ ਭਾਲ ਵਿੱਚ ਪੁਲਿਸ

ਮੈਨੂਰੇਵਾ: 14 ਸਾਲਾ ਕੁੜੀ ਨੂੰ ਪੈਸੇ ਦੇ ਕੇ ਸੈਕਸ ਕਰਨ ਦੀ ਪੇਸ਼ਕਸ਼ ਕਰਨ ਵਾਲੇ ਦੀ ਭਾਲ ਵਿੱਚ ਪੁਲਿਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਘਟਨਾ ਮੈਨੂਰੇਵਾ ਦੇ ਥਾਂਪਸਨ ਟੈਰੇਸ ਇਲਾਕੇ ਵਿੱਚ ਬੀਤੇ ਸ਼ੁੱਕਰਵਾਰ ਵਾਪਰੀ ਸੀ, ਜਦੋਂ ਇੱਕ 14 ਸਾਲਾ ਨਾਬਾਲਿਗ ਲੜਕੀ ਨੂੰ ਇੱਕ ਵੈਨ ਚਾਲਕ ਨੇ ਪੈਸੇ ਦੇ ਕੇ ਸੈਕਸ ਕਰਨ ਦੀ ਪੇਸ਼ਕਸ਼ ਕੀਤੀ। ਲੜਕੀ ਅਨੁਸਾਰ ਵਿਅਕਤੀ ਨੇ ਉਸਨੂੰ ਵਾਰ-ਵਾਰ ਰੋਕ ਕੇ ਉਸ ਨਾਲ ਗੱਲ ਕਰਨੀ ਚਾਹੀ ਹੁਲੀਏ ਤੋਂ ਵਿਅਕਤੀ ਕਾਲੇ ਰੰਗ ਦਾ ਪੈਸੀਫਿਕ ਆਈਲੈਂਡ ਮੂਲ ਦਾ ਲੱਗਦਾ ਸੀ, ਜਿਸਦੇ ਘੁੰਗਰਾਲੇ ਛੋਟੇ ਵਾਲ ਸਨ। ਸੀਸੀਟੀਵੀ ਵਿੱਚ ਵੀ ਉਕਤ ਵਿਅਕਤੀ ਲੜਕੀ ਨੂੰ ਰੋਕ ਕੇ ਉਸ ਨਾਲ ਗੱਲਬਾਤ ਕਰਦਾ ਦੇਖਿਆ ਗਿਆ ਹੈ। ਤਸਵੀਰ ਦੋਸ਼ੀ ਦੀ ਵੈਨ ਦੀ ਹੈ, ਜੇ ਇਸ ਬਾਰੇ ਤੁਹਾਨੂੰ ਪਤਾ ਹੋਏ ਤਾਂ ਕਾਉਂਟੀ ਮੈਨੂਕਾਊ ਦੀ ਪੁਲਿਸ ਨੂੰ ਸੂਚਿਤ ਕਰ ਸਕਦੇ ਹੋ।

ADVERTISEMENT
NZ Punjabi News Matrimonials