Tuesday, 27 February 2024
06 July 2020 New Zealand

ਮਿਲੋ 13 ਸਾਲਾ ਵਿੱਕੀ ਨੂੰ, ਜੋ ਏ ਯੂ ਟੀ ਯੂਨੀਵਰਸਿਟੀ ਵਿੱਚ ਆਪਣੇ ਤੋਂ ਕਿਤੇ ਵੱਡੇ ਵਿਦਿਆਰਥੀਆਂ ਨਾਲ ਬੈਠਕੇ ਪੜ੍ਹੇਗੀ ਡਬਲ ਡਿਗਰੀ ਦੀ ਪੜ੍ਹਾਈ

ਮਿਲੋ 13 ਸਾਲਾ ਵਿੱਕੀ ਨੂੰ, ਜੋ ਏ ਯੂ ਟੀ  ਯੂਨੀਵਰਸਿਟੀ ਵਿੱਚ ਆਪਣੇ ਤੋਂ ਕਿਤੇ ਵੱਡੇ  ਵਿਦਿਆਰਥੀਆਂ ਨਾਲ ਬੈਠਕੇ ਪੜ੍ਹੇਗੀ ਡਬਲ  ਡਿਗਰੀ ਦੀ ਪੜ੍ਹਾਈ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵੀਅਤਨਾਮ ਦੀ ਰਹਿਣ ਵਾਲੀ ਵਿੱਕੀ ਐਂਗੋ (13) ਆਪਣੀ ਹਾਣ ਦੇ ਉਮਰ ਦੇ ਬੱਚਿਆਂ ਤੋਂ ਪੜ੍ਹਾਈ ਵਿੱਚ ਕਿਤੇ ਜਿਆਦਾ ਤੇਜ ਹੈ। ਵਿੱਕੀ ਦੀ ਮਾਂ ਅਨੁਸਾਰ ਉਹ ਇੱਕ 'ਗੋਡ ਗਿਫਟਡ ਟੈਲੇਂਟ' ਹੈ, ਜੋ 2018 ਵਿੱਚ ਨਿਊਜੀਲੈਂਡ ਸਟੱਡੀ ਵੀਜੇ 'ਤੇ ਆਈ ਸੀ। ਉਸਨੇ ਉਸੇ ਸਾਲ ਲੈਵਲ 7 ਦੀ ਪੜ੍ਹਾਈ ਡਿਸਟਿਕਂਸ਼ਨ ਨਾਲ ਪੂਰੀ ਕੀਤੀ, ਉਸ ਤੋਂ ਬਾਅਦ ਸੇਲਵਿਨ ਕਾਲਜ ਪੁੱਜੀ ਜਿੱਥੇ ਸਾਲ 12 ਦੀ ਪੜ੍ਹਾਈ ਟੋਪ ਸਕਾਲਰ ਵਜੋਂ ਪੂਰੀ ਕੀਤੀ। ਹੁਣ ਮੰਤਰੀ ਦੀ ਹਿਦਾਇਤ 'ਤੇ ਏ ਯੂ ਟੀ ਯੂਨੀਵਰਸਿਟੀ ਵਿੱਚ ਉਸਨੂੰ ਸੀਟ ਮਿਲ ਗਈ ਹੈ, ਜਿੱਥੇ ਉਹ ਅਪਲਾਈਡ ਮੈਥੇਮੇਟਿਕ ਅਤੇ ਫਾਇਨਾਂਸ ਵਿੱਚ ਡਬਲ ਡਿਗਰੀ ਦੀ ਪੜ੍ਹਾਈ ਕਰੇਗੀ ਤੇ ਅਗਲੇ ਸਾਲ ਗ੍ਰੈਜੁਏਟ ਹੋਏਗੀ।
ਉਸਦਾ ਸੁਪਨਾ ਹੈ ਕਿ ਉਹ ਨਿਊਜੀਲੈਂਡ ਦੀ ਪੱਕੀ ਰਿਹਾਇਸ਼ੀ ਬਣਕੇ ਨਿਊਜੀਲੈਂਡ ਵਲੋਂ ਇੰਟਰਨੈਸ਼ਨਲ ਮੈਥੇਮੇਟਿਕ ਓਲੰਪੀਯਡ ਪ੍ਰਤੀਯੋਗਿਤਾ ਵਿੱਚ ਹਿੱਸਾ ਲਏ, ਪਰ ਉਸ ਦੀਆਂ ਆਸਾਂ 'ਤੇ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਪਾਣੀ ਫੇਰ ਦਿੱਤਾ ਹੈ। ਕਿਉਂਕਿ ਬਤੌਰ ਵਿਦਿਆਰਥੀ ਉਮਰ ਘੱਟ ਹੋਣ ਕਾਰਨ ਉਸਨੂੰ ਨਿਊਜੀਲੈਂਡ ਦੀ ਪੱਕੀ ਰਿਹਾਇਸ਼ ਨਹੀਂ ਮਿਲ ਸਕਦੀ। ਵਿੱਕੀ ਦੀ ਮਾਂ ਵੀ ਉਸਦੀ ਸਾਂਭ ਸੰਭਾਲ ਲਈ ਨਿਊਜੀਲੈਂਡ ਵਿੱਚ ਹੀ ਹੈ ਤੇ ਉਹ ਆਪਣੇ ਨਿਊਜੀਲੈਂਡ ਦੇ ਪਾਰਟਨਰ ਰਾਂਹੀ ਨਿਊਜੀਲੈਂਡ ਦਾ ਵੀਜਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸ ਰਾਂਹੀ ਵੀ ਵਿੱਕੀ ਦੀ ਤੱਦ ਤੱਕ ਮੱਦਦ ਨਹੀਂ ਹੋ ਸਕਦੀ, ਜਦੋਂ ਤੱਕ ਉਹ ਇੱਥੋਂ ਦੀ ਪੱਕੀ ਵਸਨੀਕ ਨਹੀਂ ਬਣਦੀ।

ADVERTISEMENT
NZ Punjabi News Matrimonials