ਆਕਲੈਂਡ (ਹਰਪ੍ਰੀਤ ਸਿੰਘ) - ਐਕਟਿਵ ਕੋਰੋਨਾ ਮਰੀਜਾਂ ਦੀ ਨਿੱਜੀ ਜਾਣਕਾਰੀ ਨੂੰ ਮੀਡੀਆ ਤੱਕ ਪੁੱਜਣ ਦੇ ਮਾਮਲੇ ਦੀ ਛਾਣਬੀਣ ਅਜੇ ਸ਼ੁਰੂ ਹੀ ਹੋਈ ਸੀ ਕਿ ਨੈਸ਼ਨਲ ਪਾਰਟੀ ਦੇ ਐਮ ਪੀ ਹਮੀਸ਼ ਵਾਕਰ ਨੇ ਖੁਦ ਹੀ ਕਬੂਲ ਲਿਆ ਹੈ ਕਿ ਉਨ੍ਹਾਂ ਹੀ ਇਸ ਜਾਣਕਾਰੀ ਨੂੰ 3 ਮੀਡੀਆ ਹਾਊਸ ਨੂੰ ਭੇਜੀ ਸੀ ਤਾ ਜੋ ਸਰਕਾਰ ਦੀਆਂ ਖਾਮੀਆਂ ਨੂੰ ਲੋਕਾਂ ਸਾਹਮਣੇ ਲਿਆਉਂਦਾ ਜਾ ਸਕੇ। ਕਿਉਂਕਿ ਸਰਕਾਰ ਨੇ ਇਨ੍ਹਾਂ ਕੋਰੋਨਾ ਪੀੜਿਤ ਮਰੀਜਾਂ ਦੀ ਨਿੱਜੀ ਜਾਣਕਾਰੀ ਨੂੰ ਰੱਖਣ ਲਈ ਕੋਈ ਪੁੱਖਤਾ ਪ੍ਰਬੰਧ ਜਿਵੇਂ ਕਿ ਖਾਸ ਡਿਜੀਟਲ ਸੁਰੱਖਿਆ ਨੂੰ ਨਹੀਂ ਵਰਤਿਆ ਤੇ ਨਾ ਹੀ ਇਸ ਆਨਲਾਈਨ ਕਾਗਜਾਤ ਨੂੰ ਕੋਈ ਪਾਸਵਰਡ ਲਾਇਆ ਹੋਇਆ ਸੀ।
ਦੱਸਦੀਏ ਕਿ ਹਮੀਸ਼ ਨੂੰ ਇਹ ਜਾਣਕਾਰੀ ਆਕਲੈਂਡ ਰੈਸਕੀਊ ਹੈਲੀਕਾਪਟਰ ਟਰਸਟ ਦੀ ਐਕਟਿੰਗ ਸੀਈਓ ਤੇ ਨੈਸ਼ਨਲ ਦੀ ਸਾਬਕਾ ਪ੍ਰਧਾਨ ਮਿਸ਼ਲ ਬੋਗ ਨੇ ਈਮੇਲ ਰਾਂਹੀ ਭੇਜੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਸੋਚਿਆ ਵੀ ਨਹੀਂ ਸੀ ਕਿ ਹਮੀਸ਼ ਇਸ ਤਰ੍ਹਾਂ ਦਾ ਕੁਝ ਕਰੇਗਾ ਤੇ ਹਮੀਸ਼ ਦੇ ਇਸ ਕਾਰੇ 'ਤੇ ਪਛਤਾਵਾ ਪ੍ਰਗਟਾਇਆ ਹੈ ਤੇ ਨਾਲ ਹੀ ਸ਼ੁਕਰ ਮਨਾਇਆ ਹੈ ਕਿ ਤਿੰਨੋਂ ਮੀਡੀਆ ਹਾਊਸ ਨੇ ਕਿਸੇ ਮਰੀਜ ਦੀ ਨਿੱਜੀ ਜਾਣਕਾਰੀ ਜਨਤਕ ਨਹੀਂ ਕੀਤੀ।