ਆਕਲੈਂਡ (ਐਨਜੈੱਡ ਪੰਜਾਬੀ ਨਿਊਜ ਬਿਊਰੋ) - ਟੌਰੰਗਾ ਰਹਿੰਦੇ ਪੰਜਾਬੀ ਫਾਰਮਰ ਬੂਟਾ ਸੈਲੀ ਨੂੰ ਬੀਤੇ ਕੱਲ੍ਹ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸਤਪਾਲ ਸੈਲੀ ਦਾ ਦੇਹਾਂਤ ਹੋ ਗਿਆ। ਉਹ 90 ਵਰ੍ਹਿਆਂ ਦੇ ਸਨ ਤੇ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ।
ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਸਰਪ੍ਰਸਤ ਕਸ਼ਮੀਰ ਸਿੰਘ ਹੇਅਰ ਅਨੁਸਾਰ ਸਤਪਾਲ ਸੈਲੀ ਦਾ ਵੀਰਵਾਰ ਨੌ ਜੁਲਾਈ ਨੂੰ 12:30 ਵਜੇ ਦੁਪਹਿਰ 403 Pyespa Road ਟੌਰੰਗਾ ਵਿਖੇ ਅੰਤਮ ਸਸਕਾਰ ਕੀਤਾ ਜਾਵੇਗਾ।
ਸ੍ਰ ਹੇਅਰ ਨੇ ਦੱਸਿਆ ਕਿ ਸੈਲੀ ਪਰਿਵਾਰ ਜਲੰਧਰ ਦੇ ਸਰਾਵਾਂ ਪਿੰਡ ਨਾਲ ਸਬੰਧਤ ਹੈ। ਸਤਪਾਲ ਦਾ ਪੁੱਤਰ ਬੂਟਾ ਸੈਲੀ ਕਰੀਬ ਤਿੰਨ ਦਹਾਕੇ ਪਹਿਲਾਂ ਨਿਊਜੀਲੈਂਡ ਆਇਆ ਸੀ, ਜੋ ਲੰਬੇ ਸਮੇਂ ਤੋਂ ਟੌਰੰਗਾ ਰਹਿ ਰਹੇ ਹਨ।
ਬੂਟਾ ਸੈਲੀ ਨਾਲ ਰਿਸ਼ਤੇਦਾਰ ਤੇ ਮਿੱਤਰ ਇਸ ਨੰਬਰ 0275546006 ‘ਤੇ ਸੰਪਰਕ ਕਰ ਸਕਦੇ ਹਨ।