ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਸਿੱਖ ਯੂਥ ਵੱਲੋਂ ਉਲੀਕੇ ਗਏ ਹਨ ਅਤੇ ਇਸ ਮੌਕੇ ਸਿੱਖ ਯੂਥ ਵਲੋਂ ਆਪ ਸਭ ਸੰਗਤਾਂ ਨੂੰ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਪ੍ਰੋਗਰਾਮ ਦਾ ਵੇਰਵਾ:
ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 10 ਜੁਲਾਈ ਦਿਨ ਸ਼ੁਕਰਵਾਰ ਸਵੇਰੇ 8.30 ਵਜੇ ਹੋਏਗੀ
ਸ਼ੁਕਰਵਾਰ ਨੂੰ ਸ਼ਾਮ ਤੋਂ ਰਾਤ ਤੱਕ ਯੂਥ ਕੀਰਤਨ ਐਨ ਜੈਡ ਵਲੋਂ ਕੀਰਤਨ ਦੀ ਸੇਵਾ ਨਿਭਾਈ ਜਾਏਗੀ।
11 ਜੁਲਾਈ, ਦਿਨ ਸ਼ਨੀਵਾਰ, ਪੰਜਾਬੀ ਸਕੂਲ਼ ਵਿਖੇ ਪ੍ਰੈਜੇਂਟੇਸ਼ਨ ਦਿਖਾਈ ਜਾਏਗੀ ਤੇ ਰਾਤ ਨੂੰ ਅਖੰਡ ਕੀਰਤਨੀ ਜੱਥੇ ਵਲੋਂ ਕੀਰਤਨ ਦੀ ਸੇਵਾ ਨਿਭਾਈ ਜਾਏਗੀ।
12 ਜੁਲਾਈ, ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਖੰਡ ਕੀਰਤਨੀ ਜੱਥੇ ਵਲੋਂ ਕੀਰਤਨ ਦੀ ਸੇਵਾ ਅਤੇ ਸ਼ਾਮ ਨੂੰ ਦੀਵਾਨਾ ਦੀ ਸੇਵਾ ਵੀ ਨਿਭਾਈ ਜਾਏਗੀ।
ਇਸ ਮੌਕੇ ਬੱਚਿਆਂ ਲਈ ਕੈਂਡੀਫਲੋਸ, ਪੋਪਕੋਰਨ, ਬਾਉਸੀ ਕਾਸਟਲ ਦਾ ਖਾਸ ਪ੍ਰਬੰਧ ਹੋਏਗਾ।