ਆਕਲੈਂਡ (ਹਰਪ੍ਰੀਤ ਸਿੰਘ) - ਬਿਜਲੀ ਜਾਣ ਦੀ ਸੱਮਸਿਆ ਕਰਕੇ ਆਕਲੈਂਡ ਦੇ ਪੰਜ ਉਪਨਗਰ ਏਪਸਮ, ਗ੍ਰਾਫਟਨ, ਪਾਰਨੇਲ, ਰਿਮਿਊਰਾ ਤੇ ਨਿਊਮਾਰਕੀਟ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਵੈਕਟਰ ਵਲੋਂ ਕੀਤੀ ਗਈ ਹੈ। ਬਿਜਲੀ ਠੀਕ ਕਰਨ ਲਈ ਕਰੂ ਨੂੰ ਭੇਜਿਆ ਗਿਆ ਹੈ ਅਜੇ ਬਿਜਲੀ ਜਾਣ ਦੇ ਕਾਰਨਾ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਹੈ।
ਪ੍ਰਭਾਵਿਤ ਹੋਏ ਆਕਲੈਂਡ ਵਾਸੀ ਵੈਕਟਰ ਦੀ ਵੈਬਸਾਈਟ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਦੱਸਦੀਏ ਕਿ ਦੁਪਹਿਰੇ ਵੈਸਟਫਿਲਡ ਮਾਲ ਵਿੱਚ ਵੀ ਬਿਜਲੀ ਗੁੱਲ ਹੋਣ ਦੀ ਸੱਮਸਿਆ ਦਰਪੇਸ਼ ਆਈ ਸੀ, ਜਿਸ ਕਰਕੇ ਗ੍ਰਾਹਕਾਂ ਨੂੰ ਕਾਫੀ ਖੱਜਲ ਖੁਆਰੀ ਝੱਲਣੀ ਪਈ ਸੀ।