ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦਾ ਇੱਕ ਹੋਰ ਕੇਸ ਸਾਹਮਣੇ ਆਇਆ ਹੈ। ਇੱਕ ਨੌਜਵਾਨ ਕੁੜੀ ਜੋ ਕਿ ਇਟਲੀ ਤੋਂ ਆਈ ਸੀ, ਉਸਨੂੰ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਹੈ।
ਦੂਜੇ ਪਾਸੇ ਆਸਟ੍ਰੇਲੀਆ ਵਿੱਚ ਵੀ ਅਗਲੇ ਹਫਤੇ ਤੋਂ ਬਾਹਰੋਂ ਆਉਣ ਵਾਲੇ ਯਾਤਰੀਆਂ ਤੋਂ ਆਸਟ੍ਰੇਲੀਆਈ ਡਾਲਰ 1250 ਆਈਸੋਲੇਸ਼ਨ ਦੇ ਖਰਚੇ ਵਜੋਂ ਲਏ ਜਾਣਗੇ ਤੇ ਨਿਊਜੀਲੈਂਡ ਦੇ ਕੈਬਿਨੇਟ ਮਨਿਸਟਰ ਸ਼ੈਨ ਜੋਨਸ ਨੇ ਵੀ ਅੱਜ ਇਸੇ ਸਬੰਧੀ ਬਿਆਨਬਾਜੀ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਨਿਊਜੀਲੈਂਡ ਨੂੰ ਵੀ ਬਾਹਰੋਂ ਆ ਰਹੇ ਯਾਤਰੀਆਂ ਤੋਂ ਆਈਸੋਲੇਸ਼ਨ ਦਾ ਖਰਚਾ ਲੈਣਾ ਚਾਹੀਦਾ ਹੈ।