ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਬਿਮਾਰੀ ਕਰਕੇ ਆਈ ਮੰਦੀ ਵਿੱਚ ਛੋਟੇ ਕਾਰੋਬਾਰੀ ਆਪਣੇ ਆਪ ਨੂੰ ਸੰਭਾਲ ਸਕਣ ਤੇ ਆਪਣੇ ਕਾਰੋਬਾਰ ਚਲਾਈ ਰੱਖ ਸਕਣ, ਇਸ ਲਈ ਨਿਊਜੀਲੈਂਡ ਸਰਕਾਰ ਨੇ $40 ਮਿਲੀਅਨ ਦੀ ਫੰਡਿੰਗ ਜਾਰੀ ਕੀਤੀ ਸੀ ਤਾਂ ਜੋ ਛੋਟੇ ਕਾਰੋਬਾਰੀ ਇਸ ਲਈ ਅਪਲਾਈ ਕਰ ਸਕਣ ਤੇ ਆਪਣੇ ਰੁਕੇ ਕਿਰਾਏ ਦੇ ਸਕਣ।
ਪਰ ਐਲਾਨ ਹੋਣ ਦੇ ਇਨ੍ਹਾਂ ਸਮਾਂ ਬੀਤ ਜਾਣ ਬਾਅਦ ਵੀ ਫੰਡਿੰਗ ਅਜੇ ਤੱਕ ਇੱਕ ਵੀ ਕਾਰੋਬਾਰੀ ਨੂੰ ਨਹੀਂ ਮਿਲੀ ਹੈ ਅਤੇ ਇਹ ਕਾਰੋਬਾਰੀਆਂ ਦੀ ਸੱਮਸਿਆ ਕਾਫੀ ਜਿਆਦਾ ਵਧਾ ਰਿਹਾ ਹੈ ਤੇ ਹੁਣ ਉਨ੍ਹਾਂ ਦੀ ਸਰਕਾਰ ਖਿਲਾਫ ਭੜਾਸ ਦੇਖਣ ਨੂੰ ਵੀ ਮਿਲ ਰਹੀ ਹੈ। ਇਸ ਸਬੰਧੀ ਜਦੋਂ ਮਨਿਸਟਰੀ ਆਫ ਜਸਟਿਸ ਦੀ ਪਾਲਿਸੀ ਮੈਨੇਜਰ, ਕੈਰੋਲੀਨ ਗ੍ਰੀਨੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਅਜੇ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ, ਕਿਉਂਕਿ ਆਰਬੀਟਰੇਸ਼ਨ ਸਬਸਿਡੀ ਲਈ ਕਾਰੋਬਾਰੀਆਂ ਦੀ ਇਸ ਮੱਦਦ ਨੂੰ ਅਪਲਾਈ ਕਰਨ ਲਈ ਘੱਟੋ-ਘੱਟ ਜਰੂਰੀ ਯੋਗਤਾ ਬਾਰੇ ਫੈਸਲਾ ਨਹੀਂ ਲਿਆ ਗਿਆ ਹੈ ਤੇ ਦੂਜੇ ਪਾਸੇ ਜਸਟਿਸ ਮਨਿਸਟਰ ਐਂਡਰਿਊ ਲਿਟਲ ਦਾ ਕਹਿਣਾ ਹੈ ਕਿ ਉਹ ਛੋਟੇ ਕਾਰੋਬਾਰੀਆਂ ਨੂੰ ਦਰਪੇਸ਼ ਆ ਰਹੀਆਂ ਸੱਮਸਿਆਵਾਂ ਤੋਂ ਜਾਣੂ ਹਨ ਅਤੇ ਕੋਸ਼ਿਸ਼ ਕਰਨਗੇ ਕਿ ਜਲਦ ਤੋਂ ਜਲਦ ਸਰਕਾਰ ਇਹ ਫੰਡ ਜਾਰੀ ਕਰੇ।