ਆਕਲੈਂਡ (ਹਰਪ੍ਰੀਤ ਸਿੰਘ) - ਡਿਊਰੈਕਸ ਵੱਲੋਂ ਹਜ਼ਾਰਾਂ ਨਿਊਜ਼ੀਲੈਂਡ ਵਾਸੀਆਂ ਤੇ ਕੀਤੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਨਿਊਜ਼ੀਲੈਂਡ ਵਾਸੀ ਆਪਣੇ ਸਾਥੀਆਂ ਨਾਲ ਸੈਕਸ ਕਰਨ ਦੀ ਬਜਾਏ ਆਪਣੇ ਮੋਬਾਈਲ ਫੋਨ ਤੇ ਸਮਾਂ ਬਤੀਤ ਕਰਨਾ ਜ਼ਿਆਦਾ ਪਸੰਦ ਕਰਦੇ ਹਨ, ਹਾਲਾਂਕਿ ਇਹ ਹੈਰਾਨੀਜਨਕ ਹੈ ਪਰ ਇਹ ਇਕ ਚਿੰਤਾ ਦਾ ਵਿਸ਼ਾ ਵੀ ਹੈ ਕਿਉਂਕਿ ਸੈਕਸ ਐਜੁਕੇਸ਼ਨ ਮਾਹਿਰ ਮੋਰਗਨ ਪੈਨ ਦਾ ਕਹਿਣਾ ਹੈ ਕਿ ਸੈਕਸ ਦੌਰਾਨ ਆਕਸੀਟਾਸਿਨ ਨਾਮ ਦਾ ਹਾਰਮੋਨ ਰਿਲੀਜ਼ ਹੁੰਦਾ ਹੈ ਜੋ ਕਿ ਸਾਡੇ ਸਟ੍ਰੈੱਸ ਲੈਵਲ ਨੂੰ ਘਟਾਉਂਦਾ ਹੈ ਅਤੇ ਇਸ ਨਾਲ ਅਸੀਂ ਕਈ ਮਾਨਸਿਕ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ, ਪਰ ਅੱਜ ਦੀ ਪੀੜ੍ਹੀ ਜੋ ਕਿ ਇਸ ਤੱਥ ਤੋਂ ਦੂਰ ਭੱਜ ਰਹੀ ਹੈ ਅਤੇ ਆਪਣੇ ਆਪ ਨੂੰ ਆਭਾਸੀ ਦੁਨੀਆਂ ਵਿੱਚ ਲਿਪਤ ਕਰ ਰਹੀ ਹੈ ਤੇ ਨਤੀਜੇ ਵਜੋਂ ਮਾਨਸਿਕ ਬਿਮਾਰੀਆਂ ਇਨੇਂ ਵੱਡੇ ਪੱਧਰ 'ਤੇ ਵੱਧ ਰਹੀਆਂ ਹਨ।