ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਸ਼ਾਮ ਤੋਂ 8 ਸਾਲਾ ਰੀਸ ਆਪਣੇ ਘਰ ਨਹੀਂ ਪੁੱਜੀ ਹੈ ਤੇ ਉਸਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਰੀਸ ਹੈਮਿਲਟਨ ਵਿੱਚ ਰਹਿੰਦੀ ਹੈ ਤੇ ਉਸਨੁੰ ਅਖੀਰਲੀ ਵਾਰ ਉਸਦੇ ਦੋਸਤਾਂ ਨਾਲ ਦੇਖਿਆ ਗਿਆ ਸੀ। ਉਸ ਕੋਲ ਬੀਐਮਐਕਸ ਦਾ ਸਾਈਕਲ ਹੈ, ਉਸਨੇ ਰੰਗ ਬਿਰੰਗਾ ਟਾਈਟ, ਹਲਕੇ ਰੰਗ ਦੀ ਸਟਰਾਈਪ ਵਾਲੀ ਟੀ-ਸ਼ਰਟ ਤੇ ਸਰੋਂ ਰੰਗੀ ਜਿੱਪ ਅੱਪ ਹੂਡੀ ਪਾਈ ਹੋਈ ਹੈ। ਕਿਸੇ ਨੂੰ ਜੇ ਉਸ ਬਾਰੇ ਕੁਝ ਪਤਾ ਹੋਏ ਜਾਂ ਉਸਨੂੰ ਕਿਤੇ ਦੇਖਿਆ ਹੋਏ ਤਾਂ ਹੈਮਿਲਟਨ ਪੁਲਿਸ ਨੂੰ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ।