ਆਕਲੈਂਡ (ਹਰਪ੍ਰੀਤ ਸਿੰਘ) - ਘਟਨਾ ਮੈਨੂਕਾਊ ਦੇ ਕਲੋਵਰ ਪਾਰਕ ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਘੱਟੋ-ਘੱਟ 10 ਪੰਜਾਬੀ ਨੌਜਵਾਨਾਂ ਨੇ ਖੂਨੀ ਲੜਾਈ ਖੇਡੀ, ਇੱਕ ਵਿਦਿਆਰਥੀ ਦੇ ਸਿਰ ਵਿੱਚ ਤਾਂ ਲੋਹੇ ਦੀ ਰਾਡ ਵੀ ਵੱਜੀ ਦੱਸੀ ਜਾ ਰਹੀ ਹੈ, ਜਿਸ ਕਰਕੇ ਉਸਦੀ ਹਾਲਤ ਗੰਭੀਰ ਪਰ ਸਥਿਰ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਕਿਸੇ ਦੀ ਗਿ੍ਰਫਤਾਰੀ ਤਾਂ ਨਹੀਂ ਹੋਈ ਹੈ ਤੇ ਨਾ ਹੀ ਕਿਸੇ 'ਤੇ ਕੇਸ ਦਰਜ ਹੋਇਆ ਹੈ, ਪਰ ਕਿਉਂਕਿ ਹੁਣ ਕੇਸ ਦੀ ਕਾਰਵਾਈ ਸੀ ਆਈ ਬੀ ਦੇ ਹਵਾਲੇ ਹੈ ਅਤੇ ਆਉਂਦੇ ਦਿਨਾਂ ਵਿੱਚ ਇਸ ਮਾਮਲੇ ਨੂੰ ਲੈਕੇ ਗਿ੍ਰਫਤਾਰੀਆਂ ਵੀ ਹੋਣਗੀਆਂ ਤੇ ਦੋਸ਼ ਵੀ ਦਾਇਰ ਹੋਣਗੇ।
ਲੜਾਈ ਦੀ ਵੀਡੀਓ ਗੁਆਂਢੀ ਗੋਰੇ ਨੇ ਬਣਾਈ ਸੀ ਤੇ ਉਸ ਵਿੱਚ ਉਹ ਵਾਰ ਵਾਰ ਰੌਲਾ ਪਾਉਂਦਾ ਦਿਖ ਰਿਹਾ ਹੈ ਕਿ ਜਖਮੀ ਹੋਇਆ ਨੌਜਵਾਨ ਮਰ ਗਿਆ ਹੈ, ਹੁਣ ਬੱਸ ਕਰੋ....
ਲੜਾਈ ਦਾ ਵੈਸ਼ੀਪੁਣਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਦੋਨੋਂ ਧਿਰਾਂ ਚੋਂ ਇੱਕ ਧਿਰ ਨੇ ਟਰੱਕ ਲਿਆ ਕੇ ਦੂਜੀ ਧਿਰ ਦੀਆਂ ਦੋ ਕਾਰਾਂ ਬੁਰੀ ਤਰ੍ਹਾਂ ਭੰਨ ਦਿੱਤੀਆਂ। ਇਸ ਤੋਂ ਇਲਾਵਾ ਕਈ ਹੋਰ ਕਾਰਾਂ ਤੇ ਹੋਰ ਪ੍ਰਾਪਰਟੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਦੱਸਿਆ ਜਾ ਰਿਹਾ ਹੈ।