ਆਕਲੈਂਡ (ਹਰਪ੍ਰੀਤ ਸਿੰਘ) - ਸ਼ੁਕਰ ਕਰੋ ਤੁਸੀਂ ਨਿਊਜੀਲੈਂਡ ਵਿੱਚ ਹੋ, ਕਿਉਂਕਿ ਕੋਰੋਨਾ ਮਹਾਂਮਾਰੀ ਨੂੰ ਲੈਕੇ ਹਲਾਤ ਦੁਨੀਆਂ ਭਰ ਵਿੱਚ ਬਹੁਤ ਮਾੜੇ ਬਣੇ ਹੋਏ ਹਨ ਤੇ ਪਿਛਲੇ 4 ਦਿਨਾਂ ਵਿੱਚ ਹੀ 1 ਮਿਲੀਅਨ ਕੇਸਾਂ ਦਾ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ। ਹੁਣ ਕੁੱਲ ਕੇਸਾਂ ਦੀ ਗਿਣਤੀ 14 ਮਿਲੀਅਨ ਪੁੱਜ ਗਈ ਹੈ।
ਜੋਨ ਹੋਪਕਿਨਸ ਯੂਨੀਵਰਸਿਟੀ ਦੇ ਇੱਕਠੇ ਕੀਤੇ ਆਂਕੜੇ ਦੱਸਦੇ ਹਨ ਕਿ ਹੁਣ ਤੱਕ 6 ਲੱਖ ਤੋਂ ਵਧੇਰੇ ਲੋਕ ਇਸ ਬਿਮਾਰੀ ਕਰਕੇ ਮਾਰੇ ਗਏ ਹਨ, ਮਾਹਿਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਇਸ ਬਿਮਾਰੀ ਦੇ ਮਰੀਜਾਂ ਦੀ ਅਸਲ ਗਿਣਤੀ ਉਕਤ ਆਂਕੜੇ ਤੋਂ ਵੀ 10 ਗੁਣਾ ਵਧੇਰੇ ਹੋ ਸਕਦੀ ਹੈ, ਅਜਿਹਾ ਇਸ ਲਈ ਕਿਉਂਕਿ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਸਾਰੇ ਸ਼ੱਕੀ ਬਿਮਾਰਾਂ ਦੇ ਟੈਸਟ ਸੰਭਵ ਨਹੀਂ ਹੋ ਪਾ ਰਹੇ।
ਪਿਛਲੇ ਕੁਝ ਦਿਨਾਂ ਵਿੱਚ ਬ੍ਰਾਜੀਲ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 2 ਮਿਲੀਅਨ ਦਾ ਆਂਕੜਾ ਪਾਰ ਕਰ ਚੁੱਕੀ ਹੈ ਤੇ ਭਾਰਤ ਵਿੱਚ ਵੀ ਇਹ ਗਿਣਤੀ ਇੱਕ ਮਿਲੀਅਨ ਤੋਂ ਉੱਤੇ ਹੋ ਗਈ ਹੈ।