ਆਕਲੈਂਡ (ਹਰਪ੍ਰੀਤ ਸਿੰਘ) - ਦ ਵੇਅਰਹਾਊਸ ਵਲੋਂ ਅੱਜ ਇੱਕ ਵੱਡਾ ਫੈਸਲਾ ਲੈਂਦਿਆਂ ਆਪਣੇ ਸੈਂਕੜੇ ਕਰਮਚਾਰੀ ਕੱਢਣ ਦਾ ਫੈਸਲਾ ਲਿਆ ਗਿਆ ਹੈ, ਕੰਪਨੀ ਅਨੁਸਾਰ ਨਿਊਜੀਲੈਂਡ ਭਰ ਵਿੱਚ 900 ਦੇ ਕਰੀਬ ਕਰਮਚਾਰੀਆਂ ਦੀ ਛੁੱਟੀ ਕੀਤੀ ਜਾਏਗੀ। ਵੇਅਰਹਾਊਸ ਦੇ ਚੀਫ ਆਪਰੇਟਿੰਗ ਅਫਸਰ ਪੇਜਮਨ ਓਖੋਵੇਟ ਅਨੁਸਾਰ ਇਸ ਫੈਸਲੇ ਤਹਿਤ 320 ਫੁੱਲਟਾਈਮ ਰੋਲ, 500-750 ਪਾਰਟ ਟਾਈਮ ਸਟਾਫ, ਫਿਕਸਡ ਟਰਮ ਤੇ ਕੈਜ਼ੁਅਲ ਰੋਲ ਵਾਲੇ ਕਰਮਚਾਰੀਆਂ ਦੀ ਛੁੱਟੀ ਹੋਏਗੀ। ਕਰਮਚਾਰੀ ਕੱਢਣ ਦਾ ਕਾਰਨ ਆਨਲਾਈਨ ਸ਼ਾਪਿੰਗ ਦਾ ਰੁਝਾਣ ਵਧਣਾ ਤੇ ਸਟੋਰਾਂ ਵਿੱਚ ਗ੍ਰਾਹਕਾਂ ਦੇ ਘੱਟ ਆਉਣ ਦੀ ਗਿਣਤੀ ਨੂੰ ਮੰਨਿਆ ਜਾ ਰਿਹਾ ਹੈ।