ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਹੀ ਇੱਕ ਸਟਾਫ ਮੈਂਬਰ ਨਾਲ ਅਣਉਚਿਤ ਸਬੰਧ ਰੱਖਣ ਦੇ ਦੋਸ਼ ਹੇਠ ਇਮੀਗ੍ਰੇਸ਼ਨ ਮੰਤਰੀ ਇਯਾਨ ਲੀਸ ਗਲੋਵੇ ਨੂੰ ਆਪਣਾ ਰਾਜਨੀਤਿਕ ਕੈਰੀਅਰ ਦਾਅ 'ਤੇ ਲਾਉਣਾ ਪਿਆ ਹੈ। ਇਹ ਸਬੰਧ 1 ਸਾਲ ਤੱਕ ਚੱਲੇ ਦੱਸੇ ਜਾ ਰਹੇ ਹਨ ਅਤੇ ਇਸੇ ਕਰਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਇੱਕ ਸਾਲ ਲਈ ਬਰਖਾਸਤ ਕਰ ਦਿੱਤਾ ਹੈ ਅਤੇ ਇਨ੍ਹਾਂ ਹੀ ਨਹੀਂ ਆਉਂਦੀਆਂ ਚੋਣਾ ਵਿੱਚ ਵੀ ਉਹ ਹਿੱਸਾ ਨਹੀਂ ਲੈ ਸਕਣਗੇ।
ਇਸ ਸਬੰਧੀ ਇਯਾਨ ਲੀਸ ਗਲੋਵੇ ਨੇ ਵੀ ਇੱਕ ਬਿਆਨਬਾਜੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਆਪਣੇ ਰੁੱਤਬੇ ਦਾ ਨਾਜਾਇਜ ਫਾਇਦਾ ਚੁੱਕਿਆ ਹੈ ਅਤੇ ਇਸੇ ਲਈ ਉਹ ਅਸਤੀਫਾ ਦੇ ਰਹੇ ਹਨ। ਆਪਣੇ ਇਸ ਕਾਰੇ ਲਈ ਉਨ੍ਹਾਂ ਮੁਆਫੀ ਵੀ ਮੰਗੀ ਹੈ। ਦੱਸਦੀਏ ਕਿ 41 ਸਾਲਾ ਇਯਾਨ 3 ਬੱਚਿਆਂ ਦੇ ਪਿਓ ਵੀ ਹਨ।