ਆਕਲੈਂਡ (ਹਰਪ੍ਰੀਤ ਸਿੰਘ) - 1979 ਤੋਂ ਹੁਣ ਤੱਕ ਸਿਰਫ 6 ਸਾਲ ਹੀ ਅਜਿਹੇ ਰਹਿ ਹਨ ਕਿ ਵਿਨਸਟਨ ਪੀਟਰਜ਼ ਪਾਰਲੀਮੈਂਟ ਵਿੱਚ ਨਾ ਬੈਠਾ ਹੋਏ, ਪਰ ਇਸ ਸਭ ਦੇ ਬਾਵਜੂਦ ਉਸਦੀ ਪਾਰਟੀ ਐਨ ਜੈਡ ਫਰਸਟ ਅਜੇ ਤੱਕ ਕੁਝ ਜਾਦੂ ਭਰਿਆ ਨਹੀਂ ਕਰ ਸਕੀ, ਭਾਂਵੇ ਇਸ ਵਾਰ ਉਹ ਲੇਬਰ ਦੀ ਨੁਮਾਇੰਦਗੀ ਵਾਲੀ ਸਰਕਾਰ ਨੂੰ ਬਨਾਉਣ ਵਿੱਚ ਮੱਦਦਗਾਰ ਸਾਬਿਤ ਹੋਈ, ਪਰ ਫਿਰ ਵੀ ਪਾਰਟੀ ਲਈ ਹਾਲਾਤ ਕੁਝ ਬਦਲੇ ਨਹੀਂ।
ਤਾਜਾ ਹੋਏ ਚੋਣ ਸਰਵੇਖਣਾ ਵਿੱਚ ਪਾਰਟੀ ਦੀ ਹਾਲਤ ਅੱਗੇ ਨਾਲੋਂ ਵੀ ਪਤਲੀ ਹੋਈ ਦਿੱਖ ਰਹੀ ਹੈ ਅਤੇ ਰਾਜਨੀਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਵਿਨਸਟਨ ਪੀਟਰਜ਼ ਐਂਡ ਪਾਰਟੀ ਦੇ ਬਹੁਤ ਘੱਟ ਮੌਕੇ ਹਨ ਕਿ ਉਸਦੀ ਪਾਰਟੀ ਚੋਣਾ ਵਿੱਚ ਕੁਝ ਚੰਗਾ ਕਰ ਦਿਖਾਏ। ਇਸ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ, ਵਿਨਸਟਨ ਪੀਟਰਜ਼ ਦੀ ਨਕਰਾਤਮਕ ਸੋਚ ਕਿਉਂਕਿ ਕੁਝ ਸੁਚਾਰੂ ਕਰਨ ਦੀ ਰਾਹ ਦਿਖਾਉਣ ਦੀ ਬਜਾਏ ਵਿਨਸਟਨ ਨੇ ਹਮੇਸ਼ਾ ਕੁਝ ਨਾ ਕੁਝ ਖਤਮ ਕਰਨ ਦੀ ਗੱਲ ਹੀ ਕੀਤੀ ਹੈ, ਜਿਵੇਂ ਕਿ ਇਨ੍ਹਾਂ ਚੋਣਾ ਵਿੱਚ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਤੇ ਇਹੀ ਉਸਦੀ ਪਾਰਟੀ ਅਤੇ ਉਸਦੇ ਪੱਤਨ ਦਾ ਸਭ ਤੋਂ ਵੱਡਾ ਕਾਰਨ ਰਹੇਗਾ, ਕਿਉਂਕਿ ਰਾਜਨੀਤੀ ਮਾਹਿਰਾਂ ਦਾ ਮੰਨਣਾ ਹੈ ਕਿ ਨਕਰਾਤਮਕ ਸੋਚ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਕਾਮਯਾਬ ਸਹਾਈ ਨਹੀਂ ਹੁੰਦੀ।