ਆਕਲੈਂਡ (ਤਰਨਦੀਪ ਬਿਲਾਸਪੁਰ) ਆਕਲੈਂਡ ਤੋਂ ਸਥਾਨਿਕ ਪੰਜਾਬੀ ਪੱਤਰਕਾਰ ਅਤੇ ਐਨ ਜੈੱਡ ਪੰਜਾਬੀ ਨਿਊਜ ਦੇ ਸਟਾਫ ਰਿਪੋਰਟਰ ਬਲਜਿੰਦਰ (ਸੋਨੂੰ) ਰੰਧਾਵਾ ਦੇ ਪਿਤਾ ਜੀ ਸ. ਬਲਦੇਵ ਸਿੰਘ (74) ਅਚਾਨਕ ਵਿਗੋਚਾ ਦੇ ਗਏ ਹਨ ।ਇੱਥੇ ਜਿਕਰਯੋਗ ਹੈ ਕਿ ਬਲਜਿੰਦਰ ਸਿੰਘ (ਸੋਨੂੰ ਰੰਧਾਵਾ) ਦਾ ਜੱਦੀ ਪਿੰਡ ਸੈਦੋਵਾਲ ਨਜਦੀਕ ਨੂਰਮਹਿਲ (ਜਲੰਧਰ) ਪੈਂਦਾ ਹੈ । ਉਹ ਨਿਊਜੀਲੈਂਡ ਵਿੱਚ ਇੱਕ ਦਹਾਕੇ ਤੋਂ ਪਰਿਵਾਰ ਸਮੇਤ ਪਾਪਟੋਏਟੋਏ ਰਹਿ ਰਹੇ ਹਨ । ਇਸ ਕਰੋਨਾ ਮਹਾਮਾਰੀ ਦੇ ਦੌਰ ‘ਚ ਉਹਨਾਂ ਦੇ ਇਸ ਪਰਿਵਾਰਕ ਦੁੱਖ ਦੀ ਪੀੜ ਹੋਰ ਵੀ ਵਧੇਰੇ ਹੋ ਜਾਂਦੀ ਹੈ । ਕਿਉਂਕਿ ਇਸ ਦੁੱਖ ਦੇ ਸਮੇਂ ‘ਚ ਉਹ ਭਾਰਤ ਵੀ ਜਾ ਨਹੀਂ ਸਕਦੇ । ਪੱਤਰਕਾਰ ਰੰਧਾਵਾ ਦੇ ਇਸ ਦੁੱਖ ਦੇ ਸਮੇਂ ਸਮੂਹ ਸਥਾਨਿਕ ਪੱਤਰਕਾਰ ਭਾਈਚਾਰੇ , ਅਦਾਰਾ ਐਨ ਜੈੱਡ ਪੰਜਾਬੀ ਨਿਊਜ , ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਅਤੇ ਸਾਹਿਤਕ ਸੱਥ ਨਿਊਜੀਲੈਂਡ ਵੱਲੋਂ ਜਿੱਥੇ ਦੁੱਖ ਦਾ ਪਰਗਟਾਵਾ ਕੀਤਾ ਜਾਂਦਾ ਹੈ ।
ਉੱਥੇ ਹੀ ਉਹਨਾਂ ਨਾਲ ਮੋਹ ਰੱਖਣ ਵਾਲੇ ਸੰਗੀ ਸਾਥੀ ਵੀ 021 022 04786 ਤੇ ਸੰਪਰਕ ਕਰਕੇ ਸਮੁੱਚੇ ਰੰਧਾਵਾ ਪਰਿਵਾਟ ਦੇ ਦੁੱਖ ‘ਚ ਸ਼ਰੀਕ ਹੋ ਸਕਦੇ ਹਨ ।