ਆਕਲੈਂਡ (ਹਰਪ੍ਰੀਤ ਸਿੰਘ) - ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਅੱਜ ਕੋਰੋਨਾ ਦੇ ਇੱਕ ਹੋਰ ਕੇਸ ਦੀ ਪੁਸ਼ਟੀ ਹੋਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਨਵਾਂ ਕੇਸ 20 ਸਾਲਾ ਮਹਿਲਾ ਦੇ ਨਾਲ ਸਬੰਧਤ ਹੈ, ਜੋ ਕਿ ਆਇਰਲੈਂਡ ਤੋਂ ਦੁਬਈ ਹੁੰਦਿਆਂ ਇੱਥੇ ਪੁੱਜੀ ਹੈ।
ਰੋਟੋਰੂਆ ਦੀ ਮੈਨੇਜਡ ਆਈਸੋਲੇਸ਼ਨ ਤੋਂ ਉਸਨੂੰ ਆਕਲੈਂਡ ਦੀ ਕੁਆਰਂਟੀਨ ਫਸੀਲਟੀ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ।
ਇਸ ਵੇਲੇ ਨਿਊਜੀਲੈਂਡ ਵਿੱਚ 24 ਐਕਟਿਵ ਕੇਸ ਮੌਜੂਦ ਹਨ, ਇਸ ਤੋਂ ਇਲਾਵਾ ਜੋ ਸਾਊਥ ਕੋਰੀਆ ਦੇ ਵਿਅਕਤੀ ਸਬੰਧਤ ਕੋਰੋਨਾ ਦਾ ਇੱਕ ਕੇਸ ਸਾਹਮਣੇ ਆਇਆ ਸੀ, ਉਸ ਬਾਰੇ ਬਲੂਮਫਿਲਡ ਵਲੋਂ ਕਿਹਾ ਗਿਆ ਹੈ ਕਿ ਕੁਈਨਜ਼ਟਾਊਨ ਜਾਂ ਮੈਨੂਰੇਵਾ ਦੇ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਦੇ ਲੱਛਣ ਲੱਗਣ ਤਾਂ ਉਹ ਕੋਰੋਨਾ ਟੈਸਟ ਜਰੂਰ ਕਰਵਾਉਣ। ਕਿਉਂਕਿ ਉਕਤ ਵਿਅਕਤੀ ਇਨ੍ਹਾਂ ਇਲਾਕਿਆਂ ਵਿੱਚ ਜਾ ਚੁੱਕਾ ਹੈ।