Monday, 03 August 2020
30 July 2020 New Zealand

Breaking News!! ਆਪਣੇ ਆਪ ਨੂੰ ਕਰਮਚਾਰੀ ਦੱਸਕੇ ਮੈਨੇਜਡ ਆਈਸੋਲੇਸ਼ਨ ਚੋਂ ਭੱਜਣ ਵਾਲੇ ਨੌਜਵਾਨ ਦੀ ਪੁਲਿਸ ਨੇ ਕੀਤੀ ਗਿ੍ਰਫਤਾਰੀ

Breaking News!! ਆਪਣੇ ਆਪ ਨੂੰ ਕਰਮਚਾਰੀ ਦੱਸਕੇ ਮੈਨੇਜਡ ਆਈਸੋਲੇਸ਼ਨ ਚੋਂ ਭੱਜਣ ਵਾਲੇ ਨੌਜਵਾਨ ਦੀ ਪੁਲਿਸ ਨੇ ਕੀਤੀ ਗਿ੍ਰਫਤਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮੈਨੇਜਡ ਆਈਸੋਲੇਸ਼ਨ ਵਿੱਚੋਂ ਆਈਸੋਲੇਟ ਕਰ ਰਹੇ ਇੱਕ 32 ਸਾਲਾ ਨੌਜਵਾਨ ਦੇ ਭੱਜਣ ਦੀ ਤਾਜਾ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਨੌਜਵਾਨ ਅਜੇ ਬੀਤੇ ਦਿਨੀਂ ਹੀ ਬਿ੍ਰਸਬੇਨ ਤੋਂ ਆਕਲੈਂਡ ਪੁੱਜਾ ਸੀ ਤੇ ਉਸਦਾ ਅਜੇ ਕੋਰੋਨਾ ਟੈਸਟ ਵੀ ਨਹੀਂ ਹੋਇਆ ਸੀ। ਨੌਜਵਾਨ ਕਰਾਊਨ ਪਲਾਜ਼ਾ ਹੋਟਲ ਵਿੱਚ ਸੀ।
ਨੌਜਵਾਨ ਨੇ ਖੁਦ ਨੂੰ ਇੱਕ ਕਰਮਚਾਰੀ ਦੱਸਦਿਆਂ ਹੋਟਲ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਆਈਡੀ ਪੁੱਛੀ ਗਈ ਤਾਂ ਉਹ ਮੌਕੇ ਤੋਂ ਭੱਜਿਆ, ਪਰ 100 ਕੁ ਗੱਜ ਦੀ ਦੂਰੀ 'ਤੇ ਹੀ ਉਸਨੂੰ ਡਿਫੈਂਸ ਦੇ ਕਰਮਚਾਰੀਆਂ ਨੇ ਚੇਤਾਵਨੀ ਦਿੰਦਿਆਂ ਸੁਰੱਖਿਅਤ ਦੂਰੀ ਤੋਂ ਘੇਰਾ ਪਾ ਲਿਆ ਤੇ ਜਦੋਂ ਇੱਕ ਮਾਸਕ ਪਾਏ ਹੋਏ ਕਰਮਚਾਰੀ ਉਕਤ ਜਗ੍ਹਾ ਪੁੱਜਿਆ ਤਾਂ ਉਸਦੀ ਗਿ੍ਰਫਤਾਰੀ ਪਾਈ ਗਈ।

ADVERTISEMENT