Monday, 03 August 2020
30 July 2020 New Zealand

ਡੇਅਰੀ ਸ਼ਾਪ 'ਤੇ ਡਕੈਤੀ ਕਰਨ ਵਾਲੇ ਨੂੰ ਉਸਦੀ 'ਸ਼ਾਨਦਾਰ ਸੈਲਫੀ' ਨੇ ਹੀ ਫੜਵਾਇਆ

ਡੇਅਰੀ ਸ਼ਾਪ 'ਤੇ ਡਕੈਤੀ ਕਰਨ ਵਾਲੇ ਨੂੰ ਉਸਦੀ 'ਸ਼ਾਨਦਾਰ ਸੈਲਫੀ' ਨੇ ਹੀ ਫੜਵਾਇਆ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜਨਵਰੀ 11 ਨੂੰ ਸਟ੍ਰੇਥਮੋਰ ਡੇਅਰੀ ਸ਼ਾਪ 'ਤੇ ਡਕੈਤੀ ਕਰਨ ਵਾਲੇ ਦੀ ਸਕਿਓਰਟੀ ਕੈਮਰੇ ਵਲੋਂ ਖਿੱਚੀ 'ਸ਼ਾਨਦਾਰ ਸੈਲਫੀ' ਨੇ ਹੀ ਉਸ ਨੂੰ ਫੜਵਾਉਣ ਵਿੱਚ ਮੱਦਦ ਕੀਤੀ।
19 ਸਾਲਾ ਵੈਸਲੀ ਵੋਲੀ ਆਪਣੇ ਇੱਕ ਅਣਪਛਾਤੇ ਸਾਥੀ ਨਾਲ 11 ਜਨਵਰੀ ਨੂੰ ਉਕਤ ਸ਼ਾਪ 'ਤੇ ਗਿਆ, ਜਿੱਥੇ ਵੋਲੀ ਨੇ 59 ਸਾਲਾ ਦੁਕਾਨ ਮਾਲਕ ਨੂੰ ਜਮੀਨ 'ਤੇ ਸੁੱਟ ਲਿਆ ਤੇ ਉਸਦੇ ਅਣਪਛਾਤੇ ਸਾਥੀ ਨੇ $1600 ਮੁੱਲ ਦੀਆਂ ਸਿਗਰੇਟਾਂ ਚੋਰੀ ਕਰ ਲਈਆਂ ਅਤੇ ਨਾਲ ਕੁਝ ਹੋਰ ਸਮਾਨ ਵੀ। ਵੋਲੀ ਜਦੋਂ ਭੱਜਣ ਲੱਗਾ ਤਾਂ ਪੁਲਿਸ ਬੁਲਾਰੇ ਅਨੁਸਾਰ ਉਸਨੇ ਕਾਉਂਟਰ ਟੱਪਦੇ ਹੋਏ ਕੈਮਰੇ ਵੱਲ ਇਸ ਤਰ੍ਹਾਂ ਦੇਖਿਆ, ਜਿਸ ਤਰ੍ਹਾਂ ਜਾਣਬੁੱਖ ਕੇ ਇੱਕ ਸੈਲਫੀ ਖਿਚਵਾਈ ਗਈ ਹੋਏ, ਤਸਵੀਰ ਬਹੁਤ ਸਾਫ ਸੀ ਤੇ ਪੁਲਿਸ ਦੇ ਬੁਲਾਰੇ ਅਨੁਸਾਰ ਵੋਲੀ ਨੂੰ ਇੱਕ ਆਫ ਡਿਊਟੀ ਪੁਲਿਸ ਅਧਿਕਾਰੀ ਦੀ ਮੱਦਦ ਸਦਕਾ ਵੈਲੰਿਗਟਨ ਦ ਉਪਨਗਰ ਵਿੱਚੋਂ ਗਿ੍ਰਫਤਾਰ ਕਰ ਲਿਆ ਗਿਆ।

ADVERTISEMENT