Thursday, 06 August 2020
31 July 2020 New Zealand

ਨਿਊਜੀਲੈਂਡ ਵਿੱਚ ਲਾਈਆਂ ਗਈਆਂ ਹੁਣ ਤੱਕ ਦੀਆਂ ਸਭ ਤੋੱਂ ਵਿਸ਼ਾਲ ਤੇ ਦੈਂਤਾਕਾਰ ਵਿੰਡ ਮਿੱਲਾਂ

ਨਿਊਜੀਲੈਂਡ ਵਿੱਚ ਲਾਈਆਂ ਗਈਆਂ ਹੁਣ ਤੱਕ ਦੀਆਂ ਸਭ ਤੋੱਂ ਵਿਸ਼ਾਲ ਤੇ ਦੈਂਤਾਕਾਰ ਵਿੰਡ ਮਿੱਲਾਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 160 ਮੀਟਰ ਉੱਚੀਆਂ ਤੇ 130 ਮੀਟਰ ਵਿਆਸ ਵਾਲੀਆਂ ਵਿੰਡ ਮਿੱਲਾਂ ਜੋ ਕਿ ਦੱਖਣੀ ਟਾਰਾਨਾਕੀ ਦੇ ਵੈਵਰਲੀ ਤੇ ਪਟੀਆ ਵਿੱਚ ਲਾਈਆਂ ਗਈਆਂ ਹਨ, ਹੁਣ ਤੱਕ ਦੀਆਂ ਨਿਊਜੀਲੈਂਡ ਵਿੱਚ ਲਾਈਆਂ ਗਈਆਂ ਸਭ ਤੋਂ ਵੱਡੀਆਂ ਵਿੰਡ ਮਿੱਲਾਂ ਹਨ, ਅਜਿਹੀ ਇੱਕ ਵਿੰਡ ਮਿੱਲ ਤੋਂ 4.3 ਮੈਗਾਵਾਟ ਦੀ ਬਿਜਲੀ ਪੈਦਾ ਹੋ ਸਕਦੀ ਹੈ ਅਤੇ ਇਲਾਕੇ ਵਿੱਚ ਅਜਿਹੀਆਂ 31 ਵਿੰਡ ਮਿੱਲਾਂ ਲਾਈਆਂ ਜਾਣਗੀਆਂ। ਜਿਸ ਫਾਰਮ 'ਤੇ ਇਹ ਵਿੰਡ ਮਿੱਲਾਂ ਲਾਈਆਂ ਗਈਆਂ ਹਨ, ਉਹ 700 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ।
ਦੱਸਦੀਏ ਕਿ ਇਨ੍ਹਾਂ ਮਿੱਲਾਂ ਨੂੰ ਲਾਉਣ ਲਈ ਓਨੀਂ ਵੱਡੀ ਕ੍ਰੇਨ ਖਾਸ ਆਸਟ੍ਰੇਲੀਆ ਤੋਂ ਮੰਗਵਾਈ ਗਈ ਹੈ। ਇਨ੍ਹਾਂ 31 ਵਿੰਡ ਮਿੱਲਾਂ ਤੋਂ 65000 ਘਰਾਂ ਲਈ ਬਿਜਲੀ ਪੈਦਾ ਕੀਤੀ ਜਾ ਸਕੇਗੀ ਤੇ ਇਸ ਪ੍ਰੋਜੈਕਟ ਲਈ 100 ਦੇ ਲਗਭਗ ਕਰਮਚਾਰੀਆਂ ਨੂੰ ਵੀ ਨੌਕਰੀ ਮਿਲੇਗੀ।

ADVERTISEMENT